ਅੰਮਿ੍ਤਸਰ, 2 ਜੂਨ (ਰਾਜੇਸ਼ ਕੁਮਾਰ ਸ਼ਰਮਾ)- ਸੋਨੇ-ਚਾਂਦੀ ਦੇ ਗਹਿਣਿਆਂ ਦੀ ਪ੍ਰ੍ਰਦਰਸ਼ਨੀ ਲਗਾਉਣ ਦਾ ਸਵਰਨਕਾਰਾਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਵਰਨਕਾਰ ਬਲਵਿੰਦਰ ਸਿੰਘ ਬਿੱਲਾ, ਸੁਰਜੀਤ ਸਿੰਘ ਸਹਿਜਰਾ, ਨਿਰਮਲ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ ਬਿੱਟਾ, ਹਰਜਿੰਦਰ ਸਿੰਘ, ਮੁਖਤਿਆਰ ਸਿੰਘ ਮੁੱਖਾ, ਅਮਰਜੀਤ ਸਿੰਘ, ਅਵਤਾਰ ਸਿੰਘ, ਗਗਨਦੀਪ ਸਿੰਘ ਆਦਿ ਨੇ ਦੱਸਿਆ ਕਿ ਕੁਝ ਹੋਲਸੇਲਰ ਸਵਰਨਕਾਰ ਵੱਖ-ਵੱਖ ਸਟੇਟਾਂ 'ਚ ਜਾ ਕੇ ਪ੍ਰਦਰਸ਼ਨੀਆਂ ਲਗਾ ਕੇ ਸਸਤੇ ਭਾਅ 'ਚ ਮਾਲ ਵੇਚ ਕੇ ਛੋਟੇ ਸਵਰਨਕਾਰਾਂ ਦਾ ਖਾਨਦਾਨੀ ਕਾਰੋਬਾਰ ਠੱਪ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਮੂਹ ਸਵਰਨਕਾਰਾਂ ਦੀ 3 ਜੂਨ 2026 ਨੂੰ ਇਕ ਮੀਟਿੰਗ ਰੱਖੀ ਗਈ ਹੈ, ਜਿਸ 'ਚ ਇਸ ਮਸਲੇ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਇਸ ਮੌਕੇ ਪੂਰਨ ਸਿੰਘ, ਸਿਮਰਨਜੀਤ ਸਿੰਘ. ਅਰਵਿੰਦਰ ਸਿੰਘ, ਮੁਖਤਾਰ ਸਿੰਘ, ਸੁਖਦੇਵ ਸਿੰਘ, ਲਖਬੀਰ ਸਿੰਘ, ਵਰਿੰਦਰ ਪਾਲ ਸਿੰਘ, ਨਵਦੀਪ ਸਿੰਘ, ਸਤਪਾਲ ਸਿੰਘ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਅਜਮੇਰ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ, ਗਗਨ ਚੋਹਾਨ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਤੇ ਜੀਤ ਸਿੰਘ ਆਦਿ ਮੌਜੂਦ ਸਨ |