31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਹਿਲਾ ਅਕਾਲੀ ਆਗੂ ਬੀਬੀ ਸੰਧੂ ਵਲੋਂ ਮਜੀਠੀਆ, ਰਾਜਾ ਲਦੇਹ ਤੇ ਹੋਰਨਾਂ ਅਕਾਲੀ ਆਗੂਆਂ ਵਿਰੁੱਧ ਪਰਚੇ ਦਰਜ ਕਰਨ ਦੀ ਨਿੰਦਾ <br/>

Ad Position 21
No active advertisement
ਬੀਬੀ ਜਗਰੂਪ ਕੌਰ ਸੰਧੂ ਦੀ ਤਸਵੀਰ | <br/> 03-06-2026
ਅੰਮਿ੍ਤਸਰ, 2 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਅੰਮਿ੍ਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਜਗਰੂਪ ਕੌਰ ਸੰਧੂ ਨੇ ਬਿਕਰਮ ਸਿੰਘ ਮਜੀਠੀਆ, ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਤੇ ਸੀਨੀਅਰ ਆਗੂ ਜੋਧ ਸਿੰਘ ਸਮਰਾ ਤੇ ਹੋਰਨਾਂ ਅਕਾਲੀ ਆਗੂਆਂ ਤੇ ਵਰਕਰਾਂ ਵਿਰੁੱਧ ਦਰਜ ਕੀਤੇ ਪਰਚੇ ਨੂੰ ਲੈ ਕੇ ਭਗਵੰਤ ਸਿੰਘ ਮਾਨ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਮਜੀਠਾ ਹਲਕੇ ਵਿਚ ਆਪ ਨੂੰ ਮਿਲੀ ਵੱਡੀ ਹਾਰ ਕਾਰਨ ਹੀ ਅਕਾਲੀ ਆਗੂੁਆਂ ਵਿਰੁੱਧ ਦਰਜ ਪਰਚੇ ਸਰਕਾਰ ਦੀ ਬਦਲਾਖੋਰੀ ਤੇ ਬੁਖਲਾਹਟ ਦਾ ਨਤੀਜਾ ਹਨ, ਜਾਰੀ ਬਿਆਨ ਵਿਚ ਬੀਬੀ ਸੰਧੂ ਨੇ ਕਿਹਾ ਕਿ ਮਜੀਠਾ ਨਗਰ ਕੌਂਸਲ ਚੋਣਾਂ ਵਿਚ ਆਪ ਦੇ ਹਲਕਾ ਇੰਚਾਰਜ ਦੀ ਅਗਵਾਈ ਵਿਚ ਆਪ ਪਾਰਟੀ ਦੇ ਬਹੁਤੇ ਉਮੀਦਵਾਰ ਬੁਰੀ ਤਰ੍ਹਾਂ ਚੋਣ ਹਾਰ ਚੁੱਕੇ ਹਨ ਅਤੇ ਕਥਿਤ ਧੱਕੇਸ਼ਾਹੀ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ 6 ਸੀਟਾਂ 'ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਆਪ ਆਗੂਆਂ ਦੀ ਕਥਿਤ ਧੱਕੇਸ਼ਾਹੀ ਨਾ ਹੁੰਦੀ ਤਾਂ ਅਕਾਲੀ ਦਲ ਹੋਰ ਤਿੰਨ ਸੀਟਾਂ ਜਿੱਤ ਰਿਹਾ ਸੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਂਗ ਇਸਤਰੀ ਅਕਾਲੀ ਦਲ ਵੀ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਰਾਜਵਿੰਦਰ ਸਿੰਘ ਰਾਜਾ ਲਦੇਹ ਤੇ ਹੋਰ ਅਕਾਲੀ ਆਗੂਆਂ ਨਾਲ ਚਟਾਨ ਵਾਂਗ ਖੜਾ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲੱਖਾਂ ਰੇਹੜੀਆਂ ਵਾਲਿਆਂ ਲਾਭ ਮਿਲ ਰਿਹਾ ਹੈ-ਸੰਧੂ ਅਗਲੀ ਖ਼ਬਰ ਰਈਆ ਦਾ ਇਕ ਦੁਕਾਨਦਾਰ ਭੇਦ ਭਰੀ ਹਾਲਤ 'ਚ ਲਾਪਤਾ <br/>
Ad Position 24