14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰ ਰਹੀ ਹੈ ਹਰਿਤ ਤਕਨੀਕ- ਡਾ. ਅਮਰਦੀਪ ਗੁਪਤਾ

Ad Position 21
No active advertisement
ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਸਸਟੇਨੇਬਲ ਡਿਵੈਲਪਮੈਂਟ ਸੈੱਲ ਵਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਅਧੀਨ ਗ੍ਰੀਨ ਟੈਕਨੀਕਸ ਫ਼ਾਰ ਸਸਟੇਨੇਬਲ ਡਿਵੈਲਪਮੈਂਟ ਵਿਸ਼ੇ 'ਤੇ ਇਕ ਦਿਨਾ ਪ੍ਰੋਗਰਾਮ ਕਰਵਾਇਆ ਗਿਆ | ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਾਤਾਵਰਨ ਅਨੁਕੂਲ ਤਕਨੀਕਾਂ ਅਤੇ ਟਿਕਾਊ ਵਿਕਾਸ ਦੇ ਵਿਹਾਰਕ ਪੱਖਾਂ ਤੋਂ ਜਾਣੰੂ ਕਰਾਉਣਾ ਸੀ | ਵਰਕਸ਼ਾਪ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤੀ | ਆਪਣੇ ਸੰਬੋਧਨ 'ਚ ਡਾ. ਗੁਪਤਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਹਰਿਤ ਤਕਨੀਕਾਂ ਨਾ ਸਿਰਫ਼ ਵਾਤਾਵਰਨ ਸੰਭਾਲ ਬਲਕਿ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਦਿ੍ਸ਼ਟੀ ਤੋਂ ਵੀ ਲਾਜ਼ਮੀ ਹਨ | ਡੀ. ਏ. ਵੀ. ਕਾਲਜ ਹਮੇਸ਼ਾ ਅਜਿਹੀਆਂ ਪਹਿਲਕਦਮੀਆਂ 'ਚ ਅਗਰਣੀ ਰਿਹਾ ਹੈ ਜੋ ਵਿਦਿਆਰਥੀਆਂ ਨੂੰ ਗਲੋਬਲ ਚੁਣੌਤੀਆਂ ਦੇ ਹੱਲ ਲਈ ਤਿਆਰ ਕਰਦੀਆਂ ਹਨ | ਮੁੱਖ ਬੁਲਾਰਿਆਂ ਵਜੋਂ ਵਿਭਾਗ ਮੁਖੀ ਪ੍ਰੋ. ਰਵੀ ਸ਼ਰਮਾ ਅਤੇ ਆਈ. ਕਿਊ. ਏ. ਸੀ. ਕੋਆਰਡੀਨੇਟਰ ਪ੍ਰੋ. ਜੇ. ਜੇ. ਮਹਿੰਦਰੂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ | ਪ੍ਰੋ. ਰਵੀ ਸ਼ਰਮਾ ਨੇ ਨਵਿਆਉਣਯੋਗ ਊਰਜਾ ਸਰੋਤਾਂ, ਊਰਜਾ ਕੁਸ਼ਲਤਾ, ਅਤੇ ਰਹਿੰਦ-ਖੂੰਹਦ ਤੋਂ ਊਰਜਾ ਉਤਪਾਦਨ 'ਤੇ ਵਿਹਾਰਕ ਸੈਸ਼ਨ ਲਿਆ | ਉਨ੍ਹਾਂ ਕਿਹਾ ਕਿ ਸਥਾਈ ਵਿਕਾਸ ਦਾ ਮੂਲ ਹੈ ਕਿ ਅਸੀਂ ਸਰੋਤਾਂ ਦੀ ਵਰਤੋਂ ਇਸ ਤਰ੍ਹਾਂ ਕਰੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਮਝੌਤਾ ਨਾ ਹੋਵੇ | ਇਸ ਲਈ ਸਮੂਹਿਕ ਯਤਨਾਂ ਅਤੇ ਜਾਗਰੂਕਤਾ ਦੀ ਲੋੜ ਹੈ | ਪ੍ਰੋਗਰਾਮ 'ਚ ਵੱਖ-ਵੱਖ ਕਾਲਜਾਂ ਦੇ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਭਾਗੀਦਾਰਾਂ ਨੂੰ ਪ੍ਰਸ਼ਨੋਤਰੀ, ਮਾਡਲ ਪ੍ਰਦਰਸ਼ਨੀ ਅਤੇ ਸਮੂਹ ਚਰਚਾ ਰਾਹੀਂ ਹਰਿਤ ਤਕਨੀਕਾਂ ਦੇ ਵਿਹਾਰਕ ਉਪਯੋਗਾਂ ਦੀ ਜਾਣਕਾਰੀ ਦਿੱਤੀ ਗਈ | ਇਸ ਮੌਕੇ 'ਤੇ ਪ੍ਰੋ. ਨੀਰਜ ਗੁਪਤਾ, ਪ੍ਰੋ. ਵਿਕਾਸ ਗੁਪਤਾ, ਪ੍ਰੋ. ਆਸ਼ੀਸ਼ ਗੁਪਤਾ ਅਤੇ ਪ੍ਰੋ. ਵਿਕਰਮ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ 96 ਕਰੋੜੀ ਵਲੋਂ ਐਵਰੈਸਟ ਚੋਟੀ ਫ਼ਤਹਿ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਅਜੈਪਾਲ ਸਿੰਘ ਦਾ ਸਨਮਾਨ ਅਗਲੀ ਖ਼ਬਰ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਰਵਨੀਤ ਬਿੱਟੂ ਨੂੰ ਲਿਖਿਆ ਖੁੱਲ੍ਹਾ ਪੱਤਰ
Ad Position 24