07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤਰੁਣ ਚੁੱਘ ਦਾ ਬੂਥ ਇੰਚਾਰਜ ਤੋਂ ਸੰਸਦ ਤੱਕ ਦਾ ਸਫ਼ਰ <br/>

Ad Position 21
No active advertisement
ਅਜੀਤ ਡੈਸਕ 06-06-2026
ਅੰਮਿ੍ਤਸਰ, 5 ਜੂਨ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਜਿਸ ਨੇ ਆਪਣਾ ਸਿਆਸੀ ਸਫ਼ਰ ਬੂਥ ਪੱਧਰ ਤੋਂ ਸ਼ੁਰੂ ਕੀਤਾ ਤੇ ਹੁਣ ਉਹ ਰਾਜ ਸਭਾ ਦੀਆਂ ਪੌੜੀਆਂ ਚੜ੍ਹਣ ਜਾ ਰਹੇ ਹਨ, ਜੋ ਪਾਰਟੀ ਵਰਕਰਾਂ ਦੇ ਲਈ ਪ੍ਰੇਰਨਾ ਸਰੋਤ ਹੈ | ਅੰਮਿ੍ਤਸਰ ਦੇ ਨਮਕ ਮੰਡੀ ਦੇ ਸ਼ਕਤੀ ਨਗਰ ਅੰਮਿ੍ਤਸਰ ਸ਼ਾਖਾ ਤੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਜਪਾ ਵਿਚ ਬੂਥ ਇੰਚਾਰਜ ਵਜੋਂ ਆਪਣਾ ਜਨਤਕ ਜੀਵਨ ਸ਼ੁਰੂ ਕਰਦੇ ਹੋਏ ਪਾਰਟੀ ਦੇ ਅੰਦਰ ਕਈ ਜ਼ਿੰਮੇਵਾਰੀਆਂ ਨਿਭਾਈਆਂ ਹਨ, ਮੰਡਲ, ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਸਥਾਪਿਤ ਕੀਤੀ ਹੈ | ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਬਾਲਕਾਲ ਤੋਂ ਇਕ ਕਾਰਨਕੁੰਨ ਰਹੇ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜਿਆ ਹੋਇਆ ਹੈ | ਉਹ 1997 ਵਿਚ ਵਿਦਿਆਰਥੀ ਪ੍ਰੀਸ਼ਦ ਵਿਚ ਸ਼ਾਮਲ ਹੋਏ, 1989 ਵਿਚ ਬੂਥ ਇੰਚਾਰਜ ਬਣੇ, ਤੇ 1993 ਵਿਚ ਜ਼ਿਲ੍ਹੇ ਦੀ ਯੁਵਾ ਮੋਰਚਾ ਇਕਾਈ ਦੇ ਪ੍ਰਧਾਨ ਬਣੇ | 1997 'ਚ ਉਨ੍ਹਾਂ ਨੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਜੋਂ 2003 'ਚ ਜ਼ਿਲ੍ਹਾ ਭਾਜਪਾ ਉਪ ਪ੍ਰਧਾਨ ਵਜੋਂ, 2008 ਵਿਚ ਸੂਬਾ ਭਾਜਪਾ ਸਕੱਤਰ ਵਜੋਂ, 2012 ਵਿਚ ਸੂਬਾ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ, ਅਤੇ 2014 ਵਿਚ ਉਹ ਪਾਰਟੀ ਦੇ ਕੌਮੀ ਸਕੱਤਰ ਵਜੋਂ ਦਿੱਲੀ ਗਏ, ਅਤੇ 2020 ਵਿਚ ਕੌਮੀ ਜਨਰਲ ਸਕੱਤਰ ਵਜੋਂ ਤੇ ਹੁਣ 2026 ਵਿਚ ਤਰੁਣ ਚੁੱਘ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਹੋਣ ਦੇ ਨਾਲ-ਨਾਲ ਰਾਜ ਸਭਾ 'ਚ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਆਈ. ਆਈ. ਐੱਮ. ਬੰਗਲੌਰ ਨੇ ਡਿਜੀਟਲ ਮਾਰਕੀਟਿੰਗ ਤੇ ਉੱਦਮਤਾ 'ਚ ਬੀ. ਬੀ. ਏ. ਦੇ ਤੀਜੇ ਸਾਲ ਦਾਖ਼ਲੇ ਦਾ ਕੀਤਾ ਐਲਾਨ <b... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਸ਼ਾਟ ਸਰਕਟ ਹੋਣ ਨਾਲ ਅਗਨ ਭੇਟ <br/>
Ad Position 24
No active advertisement