07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਨਗਰ ਨਿਗਮ ਵਲੋਂ ਬੂਟੇ ਲਗਾਉਣ ਮੁਹਿੰਮ ਸ਼ੁਰੂ <br/>

Ad Position 21
No active advertisement
ਵਾਤਾਵਰਨ ਦਿਵਸ ਮੌਕੇ 'ਤੇ ਗੋਲ ਬਾਗ਼ ਵਿਖੇ ਬੂਟੇ ਲਗਾਉਣ ਸੰਬੰਧੀ ਚਲਾਈ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸੁਸ਼ਾਂਤ ਭਾਟੀਆ ਤੇ ਹੋਰ | ਅਜੀਤ : ਤਸਵੀਰ <br/> 06-06-2026
ਅੰਮਿ੍ਤਸਰ, 5 ਜੂਨ (ਹਰਮਿੰਦਰ ਸਿੰਘ)-ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਨਗਰ ਨਿਗਮ ਵਲੋਂ ਉੱਤਰੀ ਜ਼ੋਨ ਦੇ ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ, ਗੋਲ ਬਾਗ ਵਿਖੇ ਬੂਟੇ ਲਗਾਉਣ ਮੁਹਿੰਮ ਚਲਾਈ ਗਈ | ਇਸ ਉਪਰਾਲੇ ਰਾਹੀਂ ਨਗਰ ਨਿਗਮ ਨੇ ਵਾਤਾਵਰਣ ਸੁਰੱਖਿਆ, ਸ਼ਹਿਰੀ ਹਰਿਆਵਲ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਮੁਹਿੰਮ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ ਵਲੋਂ ਅਤੇ ਹੋਟਲ ਤਾਜ ਸਵਰਣਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ | ਇਸ ਪ੍ਰੋਗਰਾਮ 'ਚ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸਕੱਤਰ ਸੁਸ਼ਾਂਤ ਭਾਟੀਆ, ਚੀਫ਼ ਸੈਨੀਟਰੀ ਅਫਸਰ ਮਲਕੀਤ ਸਿੰਘ ਖਹਿਰਾ, ਚੀਫ਼ ਸੈਨੀਟਰੀ ਇੰਸਪੈਕਟਰ ਹਰਿੰਦਰਪਾਲ ਸਿੰਘ, ਸੀਐਫ ਪਿ੍ਯੰਕਾ ਸ਼ਰਮਾ, ਰਜਤ, ਸੁਸ਼ਰੀ ਸੋਨੀਆ, ਸੁਪਰਵਾਈਜ਼ਰ ਰਸ਼ਪਾਲ ਸਿੰਘ, ਸੁਪਰਵਾਈਜ਼ਰ ਗੁਲਸ਼ਨ, ਨਗਰ ਨਿਗਮ ਦੇ ਅਧਿਕਾਰੀ, ਸਫਾਈ ਕਰਮਚਾਰੀ ਅਤੇ ਹੋਟਲ ਦੇ ਨੁਮਾਇੰਦੇ ਸ਼ਾਮਲ ਹੋਏ | ਮੁਹਿੰਮ ਦੌਰਾਨ ਐਮਆਰਐਫ ਸੈਂਟਰ ਦੇ ਵਿਹੜੇ 'ਚ ਵੱਡੀ ਗਿਣਤੀ ਵਿਚ ਪੌਦੇ ਲਗਾਏ ਗਏ | ਨਿਗਮ ਕਮਿਸ਼ਨਰ ਸ਼ੇਰਗਿੱਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਵਿਅਕਤੀ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ | ਕਮਿਸ਼ਨਰ ਨੇ ਨਾਗਰਿਕਾਂ, ਸਿੱਖਿਆ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨਾਂ, ਰਿਹਾਇਸ਼ੀ ਭਲਾਈ ਸਭਾਵਾਂ ਤੇ ਕਾਰਪੋਰੇਟ ਸੰਸਥਾਵਾਂ ਨੂੰ ਰੁੱਖ ਲਗਾਉਣ ਦੀਆਂ ਮੁਹਿੰਮਾਂ ਵਿਚ ਸਰਗਰਮ ਹਿੱਸਾ ਲੈਣ ਅਤੇ ਵਾਤਾਵਰਣ ਪੱਖੀ ਅਮਲ ਅਪਣਾਉਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਸੁੱਖਾ ਪਿੰਡ ਨਿਰੰਜਨਪੁਰ ਦੇ ਚੌਂਕੀਦਾਰ ਬਣੇ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 8 ਨੂੰ ੂ-ਭਾਈ ਗ...
Ad Position 24
No active advertisement