22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜ਼ਿਲ੍ਹਾ ਪੱਧਰੀ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 08-06-2026

ਅੰਮਿ੍ਤਸਰ, 7 ਜੂਨ (ਹਰਮਿੰਦਰ ਸਿੰਘ)-ਭਾਜਪਾ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਮੁਹਿੰਮ 2026 ਤਹਿਤ ਦੇਸ਼ ਭਰ ਵਿਚ ਵੱਖ-ਵੱਖ ਸਿਖਲਾਈ ਕੈਂਪ ਲਗਾ ਰਹੀ ਹੈ | ਇਸ ਲੜੀ ਤਹਿਤ ਅੰਮਿ੍ਤਸਰ 'ਚ ਦੋ ਰੋਜ਼ਾ ਜ਼ਿਲ•ਾ ਪੱਧਰੀ ਸਿਖਲਾਈ ਕੈਂਪ ਜ਼ਿਲ•ਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮਿਲੇਨੀਅਮ ਸਕੂਲ ਵਿਖੇ ਲਗਾਇਆ ਗਿਆ | ਜਿਸ 'ਚ ਕੌਮੀ, ਸੂਬਾਈ ਅਤੇ ਜ਼ਿਲ•ਾ ਪੱਧਰੀ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦਾ ਉਦਘਾਟਨ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਸੂਬਾ ਸਕੱਤਰ ਅਤੇ ਕੈਂਪ ਇੰਚਾਰਜ ਰਾਕੇਸ਼ ਸ਼ਰਮਾ ਸਮੇਤ ਹੋਰ ਜ਼ਿਲ•ਾ ਅਧਿਕਾਰੀਆਂ ਨੇ ਕੀਤਾ |
ਜ਼ਿਲ•ਾ ਜਨਰਲ ਸਕੱਤਰ ਸਲਿਲ ਕਪੂਰ ਅਤੇ ਮਨੀਸ਼ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ | ਸ਼ਵੇਤ ਮਲਿਕ ਨੇ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਅਖੰਡਤਾ ਦੀ ਵਿਚਾਰਧਾਰਾ, ਮਨੁੱਖੀ ਦਰਸ਼ਨ, ਸੱਭਿਆਚਾਰ ਅਤੇ ਰਾਸ਼ਟਰ ਨਿਰਮਾਣ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ |
ਸਾਬਕਾ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਵਰਕਰਾਂ ਨੂੰ ਪਾਰਟੀ ਦੇ ਸਥਾਈ ਪ੍ਰੋਗਰਾਮ, ਬੂਥ ਪ੍ਰਬੰਧਨ, ਮਨ ਕੀ ਬਾਤ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ | ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਹਾਜ਼ਰੀਨ ਨੂੰ ਵਰਕਰ ਵਿਕਾਸ, ਪ੍ਰਬੰਧਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਬਾਰੇ ਜਾਣੂੰ ਕਰਵਾਇਆ | ਸੂਬਾ ਉਪ ਪ੍ਰਧਾਨ ਸਾਬਕਾ ਸੀ. ਪੀ. ਐੱਸ. ਅਤੇ ਅੰਮਿ੍ਤਸਰ ਇੰਚਾਰਜ ਕੇ. ਡੀ. ਭੰਡਾਰੀ ਨੇ ਵਰਕਰਾਂ ਨੂੰ ਪਾਰਟੀ ਦੇ ਵਿਸਥਾਰ ਅਤੇ ਰਾਜ ਪੱਧਰੀ ਮੁੱਦਿਆਂ 'ਤੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇਕ ਬੁਲਾਰੇ ਨੇ ਵਿਚਾਰਾਂ ਅਤੇ ਪਰਿਵਾਰ ਦੇ ਵਿਸ਼ੇ 'ਤੇ ਵਰਕਰਾਂ ਨੂੰ ਸੰਬੋਧਨ ਕੀਤਾ | ਸੰਗਠਨ ਦੇ ਜਨਰਲ ਸਕੱਤਰ ਸ੍ਰੀਮੰਤਰੀ ਸ੍ਰੀਨਿਵਾਸੂਲੂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਾਜ ਵਿਚ ਸੰਗਠਨਾਤਮਕ ਢਾਂਚੇ ਅਤੇ ਰਾਜ ਵਿਚ ਸਰਕਾਰ ਬਣਾਉਣ ਲਈ ਕੀਤੇ ਜਾਣ ਵਾਲੇ ਕਾਰਜ਼ਾ ਬਾਰੇ ਸੁਝਾਅ ਮੰਗੇ | ਪ੍ਰਦੀਪ ਭਾਟੀਆ ਨੇ ਵਰਕਰਾਂ ਨੂੰ ਆਈ. ਟੀ. ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਰਵੋਤਮ ਵਰਤੋਂ ਅਤੇ ਸੰਚਾਲਨ ਬਾਰ ਜਾਣਕਾਰੀ ਦਿੱਤੀ | ਭਾਜਪਾ ਦੇ ਸੂਬਾ ਸਕੱਤਰ ਰਾਕੇਸ਼ ਸ਼ਰਮਾ ਨੇ ਹਾਜ਼ਰੀਨ ਨੂੰ ਕੇਂਦਰ ਭਾਜਪਾ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਪਾਰਟੀ ਦੀਆਂ ਸਰਗਰਮੀਆਂ ਤੋਂ ਜਾਣੰੂ ਕਰਵਾਇਆ | ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਮੋਦੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਉਨ•ਾਂ ਨੂੰ ਜਨਤਾ ਤੱਕ ਪਹੁੰਚਾਉਣ ਵਿਚ ਸੰਗਠਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਹਰਵਿੰਦਰ ਸਿੰਘ ਸੰਧੂ ਨੇ ਕੈਂਪ ਵਿਚ ਸ਼ਾਮਿਲ ਹੋਏ ਸਾਰੇ ਅਧਿਕਾਰੀਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾ 'ਤੇ ਲਾਠੀਚਾਰਜ ਕਰਨਾ ਅਤਿ ਨਿੰਦਣਯੋਗ-ਦਿਲਰਾਜ ਸਰਕਾਰੀਆ ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾ 'ਤੇ ਲਾਠੀਚਾਰਜ ਕਰਨਾ ਅਤਿ ਨਿੰਦਣਯੋਗ-ਦਿਲਰਾਜ ਸਰਕਾਰੀਆ
Ad Position 24