22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ੍ਰੀ ਦੁਰਗਿਆਣਾ ਮੰਦਰ ਵਿਖੇ ਚੋਣ ਅਧਿਕਾਰੀ ਸੀਮਾ ਖੰਨਾ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 08-06-2026

ਅੰਮਿ੍ਤਸਰ, 7 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਭਾਰਤ ਸਰਕਾਰ ਦੀ ਚੋਣ ਅਧਿਕਾਰੀ ਸ੍ਰੀਮਤੀ ਸੀਮਾ ਖੰਨਾ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਭਗਵਾਨ ਸ੍ਰੀ ਲਕਸ਼ਮੀ ਨਾਰਾਇਣ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕੀਤਾ | ਇਸ ਤੋਂ ਬਾਅਦ ਉਹ ਸ੍ਰੀ ਵੱਡਾ ਹਨੂੰਮਾਨ ਮੰਦਰ ਅਤੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿਖੇ ਵੀ ਨਤਮਸਤਕ ਹੋਏ | ਇਸ ਮੌਕੇ ਬਾਬਾ ਬਕਾਲਾ ਦੇ ਨਾਇਬ ਤਹਿਸੀਲਦਾਰ ਸ੍ਰੀਮਤੀ ਮਨੀ ਮਹਾਜਨ ਉਨ੍ਹਾਂ ਦੇ ਨਾਲ ਸਨ | ਕਮੇਟੀ ਵਲੋਂ ਸਕੱਤਰ ਧਰਮ ਪਾਲ ਚੌਧਰੀ ਅਤੇ ਸੁਪਰਡੈਂਟ ਪਿੰਕਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਦਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ 'ਚ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਵੱਡੀ ਪੱਧਰ 'ਤੇ ਮੀਟਿੰਗ ਜੋ ਰੈਲੀ ਦਾ ਰੂਪ ਧਾਰ ਗਈ ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾ 'ਤੇ ਲਾਠੀਚਾਰਜ ਕਰਨਾ ਅਤਿ ਨਿੰਦਣਯੋਗ-ਦਿਲਰਾਜ ਸਰਕਾਰੀਆ
Ad Position 24