05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ

Ad Position 21
No active advertisement
ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਜਸਵੰਤ ਸਿੰਘ ਜੱਸ)-ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਿਆਈ ਪੁਰਬ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੇਰ ਸ਼ਾਮ ਨੂੰ ਸ਼ੋ੍ਰਮਣੀ ਕਮੇਟੀ ਅਤੇ ਸ਼ਰਧਾਲੂਆਂ ਵਲੋਂ ਰੰਗ-ਬਿਰੰਗੀਆਂ ਰੌਸ਼ਨੀਆਂ ਵਾਲੇ ਬਲਬਾਂ ਦੀਆਂ ਬਿਜਲਈ ਲੜੀਆਂ ਜਗਾ ਕੇ ਅਤੇ ਰਵਾਇਤੀ ਘਿਉ ਦੇ ਦੀਵੇ ਬਾਲ ਕੇ ਦੀਪਮਾਲਾ ਕਰਦਿਆਂ ਖੁਸ਼ੀ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਹੇਠ ਮਾਹਿਰ ਆਤਿਸ਼ਬਾਜ਼ਾਂ ਵਲੋਂ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਕੁਝ ਸਮਾਂ ਆਤਿਸ਼ਬਾਜ਼ੀ ਵੀ ਚਲਾਈ ਗਈ, ਜਿਸ ਦਾ ਗੁਰੂ ਘਰ ਪੁੱਜੀਆਂ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਪਰਿਕਰਮਾ ਵਿਚ ਬੈਠ ਕੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਘਰੀਂ ਬੈਠ ਕੇ ਵੀ ਸਿੱਧੇ ਪ੍ਰਸਾਰਨ ਦੁਆਰਾ ਅਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੇ ਡੀ. ਸੀ. ਪੀ. ਦਫ਼ਤਰ 'ਚ ਗੋਲੀ ਚਲੀ, ਏ. ਐੱਸ. ਆਈ. (ਆਰਮੋਰ) ਜ਼ਖ਼ਮੀ ਅਗਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤਿੰਨ ਦਿਨਾਂ ਪੰਜਾਬ ਫੇਰੀ 'ਤੇ ਆਉਣਗੇ
Ad Position 24
No active advertisement