05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਅੰਮਿ੍ਤਸਰ ਦੇ ਡੀ. ਸੀ. ਪੀ. ਦਫ਼ਤਰ 'ਚ ਗੋਲੀ ਚਲੀ, ਏ. ਐੱਸ. ਆਈ. (ਆਰਮੋਰ) ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 09-06-2026

ਅੰਮਿ੍ਤਸਰ, 8 ਜੂਨ (ਰੇਸ਼ਮ ਸਿੰਘ)- ਅੰਮਿ੍ਤਸਰ ਦੇ ਡੀ.ਸੀ.ਪੀ. (ਅਮਨ-ਕਾਨੂੰਨ) ਦੇ ਦਫਤਰ 'ਚ ਅੱਜ ਗੋਲੀ ਚੱਲਣ ਨਾਲ ਅਸਲਾ ਸ਼ਾਖਾ ਦੇ ਇਕ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਹਾਲਾਂਕਿ ਇਹ ਗੋਲੀ ਅਚਨਚੇਤ ਉਸ ਵੇਲੇ ਚੱਲੀ ਜਦੋਂ ਕਿ ਲਾਇਸੰਸੀ ਪਿਸਤੌਲ ਨੂੰ ਏ.ਐੱਸ.ਆਈ. (ਆਰਮੋਰ) ਵਲੋਂ ਚੈੱਕ ਕੀਤਾ ਜਾ ਰਿਹਾ ਸੀ ਤੇ ਗੋਲੀ ਚੱਲ ਗਈ | ਇਸ ਘਟਨਾ ਨਾਲ ਦਫਤਰ 'ਚ ਹਫੜਾ ਦਫੜੀ ਮੱਚ ਗਈ ਤੇ ਜ਼ਖ਼ਮੀਂ ਹੋਏ ਮੁਲਾਜ਼ਮ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾ ਦਿੱਤਾ ਗਿਆ | ਜਿਥੇ ਉਸਦੀ ਹਾਲਾਤ ਸਥਿਰ ਦੱਸੀ ਗਈ ਹੈ | ਜ਼ਖ਼ਮੀਂ ਹੋਏ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਏ.ਐੱਸ.ਆਈ. ਨਰਾਇਣ ਦਾਸ (57) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ | ਜੋ ਕਿ ਇਥੇ ਅਸਲਾ ਸ਼ਾਖਾ ਵਿਖੇ ਆਰਮੋਰ ਵਜੋਂ ਸੇਵਾ ਨਿਭਾਅ ਰਿਹਾ ਸੀ | ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੈ ਸਿੰਘ ਨੇ ਦਸਿਆ ਕਿ ਇਹ ਘਟਨਾ ਅੱਜ ਉਸ ਵੇਲੇ ਵਾਪਰੀ ਜਦੋਂ ਕਿ ਇਕ ਅਸਲਾ ਧਾਰਕ ਆਪਣੇ ਲਾਇੰਸਸੀ ਪਿਸਤੌਲ ਦੀ ਜਾਂਚ ਲਈ ਦਫਤਰ ਆਇਆ ਸੀ ਤੇ ਉਸਨੇ ਆਪਣਾ ਪਿਸਤੌਲ ਆਰਮੋਰ ਨਰਾਇਣ ਦਾਸ ਨੂੰ ਫੜਾਇਆ ਜਿਸ ਵਲੋਂ ਅਚਾਨਕ ਗੋਲੀ ਚੱਲਣ ਕਾਰਨ ਗੋਲੀ ਉਸਦੀ ਖੱਬੀ ਲੱਤ ਦੇ ਪੱਟ 'ਚ ਜਾ ਵੱਜੀ | ਇਸ ਲਈ ਅਸਲਾ ਧਾਰਕ ਵਲੋਂ ਗਲਤੀ ਨਾਲ ਪਿਸਤੌਲ 'ਚ ਗੋਲੀ ਰਹਿ ਗਈ ਤੇ ਉਹ ਖਾਲੀ ਨਾ ਕਰ ਸਕਿਆ ਤੇ ਮੁਲਾਜ਼ਮ ਨਰਾਇਣ ਦਾਸ ਕੋਲੋਂ ਗੋਲੀ ਚਲ ਗਈ | ਉਨ੍ਹਾਂ ਕਿਹਾ ਕਿ ਇਹ ਅਚਨਚੇਤੀ ਗੋਲੀ ਚੱਲਣ ਦਾ ਮਾਮਲਾ ਹੈ ਅਤੇ ਇਸ 'ਚ ਕਿਸੇ

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਚਲਾਈ ਅਗਲੀ ਖ਼ਬਰ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੀਪਮਾਲ...
Ad Position 24
No active advertisement