05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 09-06-2026

ਸੁਲਤਾਨਵਿੰਡ, 8 ਜੂਨ (ਗੁਰਨਾਮ ਸਿੰਘ ਬੁੱਟਰ)-ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਦੇ ਸੱਦੇ 'ਤੇ ਅੱਜ ਦੇਸ਼ ਦੇ ਪੰਜ ਪ੍ਰਮੁੱਖ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਬਿਹਾਰ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕੀਤੇ ਗਏ | ਇਸੇ ਲੜੀ ਤਹਿਤ ਕੇਂਦਰ ਦੀ ਮੋਦੀ ਸਰਕਾਰ ਤੇ ਵੱਖ-ਵੱਖ ਸੂਬਾ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਕੇ ਤਿੱਖਾ ਰੋਸ ਪ੍ਰਗਟਾਇਆ ਗਿਆ | ਪੰਜਾਬ ਦੇ ਅੰਮਿ੍ਤਸਰ ਵਿਚ ਮੁੱਖ ਪ੍ਰਦਰਸ਼ਨ 'ਗੋਲਡਨ ਗੇਟ ਨਿਊ ਅੰਮਿ੍ਤਸਰ 'ਤੇ ਕੀਤਾ ਗਿਆ, ਜਿੱਥੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮੋਰਚੇ ਦੇ ਮੁੱਖ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਯੂਰੀਆ ਖਾਦ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਗਿਆ ਹੈ | ਕਿਸਾਨਾਂ ਨੂੰ ਸਰਕਾਰੀ ਦਰਾਂ 'ਤੇ ਖਾਦ ਨਹੀਂ ਮਿਲ ਰਹੀ, ਜਦਕਿ ਪ੍ਰਾਈਵੇਟ ਡੀਲਰ ਸ਼ਰੇਆਮ ਕਾਲਾਬਾਜ਼ਾਰੀ ਕਰ ਰਹੇ ਹਨ | ਸਹਿਕਾਰੀ ਸਭਾਵਾਂ (ਸੋਸਾਇਟੀਆਂ) ਵਿਚ ਕਿਸਾਨਾਂ ਨੂੰ ਯੂਰੀਆ ਦੇ ਨਾਲ ਜ਼ਬਰਦਸਤੀ ਨੈਨੋ ਯੂਰੀਆ ਅਤੇ ਹੋਰ ਬੇਲੋੜਾ ਸਾਮਾਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਖੇਤੀਬਾੜੀ ਵਿਭਾਗ ਇਸ ਲੁੱਟ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ | ਮੋਰਚੇ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਲੋੜ ਮੁਤਾਬਕ ਖਾਦ ਦਿੱਤੀ ਜਾਵੇ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇ | ਇਸ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਕਿਸਾਨ ਆਗੂਆਂ ਨੇ ਕੀਤੀ, ਜਿਨ੍ਹਾਂ ਵਿਚ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਅਨਿਲ ਕੁਮਾਰ ਸਿੰਘ (ਬਿਹਾਰ), ਪਰਮਜੀਤ ਸਿੰਘ (ਮੱਧ ਪ੍ਰਦੇਸ਼), ਮਹਾਂਵੀਰ ਗੁੱਜਰ (ਰਾਜਸਥਾਨ), ਨੰਦ ਕੁਮਾਰ (ਤਾਮਿਲਨਾਡੂ), ਗੁਰਅਮਨੀਤ ਸਿੰਘ ਮਾਂਗਟ (ਉੱਤਰ ਪ੍ਰਦੇਸ਼) ਅਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ | ਸਾਰੇ ਆਗੂਆਂ ਨੇ ਇੱਕਸੁਰ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਖਾਦ ਦੀ ਕਮੀ, ਮਹਿੰਗਾਈ, ਜਬਰੀ ਜ਼ਮੀਨ ਐਕਵਾਇਰੀ ਵਰਗੇ ਗੰਭੀਰ ਮੁੱਦਿਆਂ ਦਾ ਤੁਰੰਤ ਹੱਲ ਨਾ ਕੱਢਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ, ਵਿਸ਼ਾਲ ਤੇ ਦੇਸ਼ ਵਿਆਪੀ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਐੱਲ. ਪੀ. ਜੀ. ਸਿਲੰਡਰਾਂ ਦੇ ਮੁੱਲ 'ਚ ਕੀਤੇ ਵਾਧੇ ਨੂੰ ਲੈ ਕੰਮਕਾਜੀ ਬੀਬੀਆਂ ਨੇ ਜਤਾਈ ਚਿੰਤਾ ਘਰੇਲੂ ਔਰਤਾਂ ਨੂੰ... ਅਗਲੀ ਖ਼ਬਰ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਨਵ-ਨਿਯੁਕਤ ਦਿਹਾਤੀ ਜ਼ਿਲ੍ਹਾ ਪੁਲਿਸ ਕਪਤਾਨ ਦਾ ਸਨਮਾਨ
Ad Position 24
No active advertisement