06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਮਾਜ ਸੇਵਕ ਬਾਲਕ੍ਰਿਸ਼ਨ ਸ਼ਰਮਾ ਨੇ ਫੁੱਟਬਾਲ ਸਮਰ ਕੈਂਪ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸਵ. ਕੋਚ ਜੋਗਿੰਦਰ ਸਿੰਘ ਮਾਨ ਦੀ ਯਾਦ 'ਚ ਚੀਮਾ ਸਪੋਰਟਸ ਅਕੈਡਮੀ ਵਲੋਂ ਫੁੱਟਬਾਲ ਦਾ ਤੀਜਾ ਸਮਰ ਕੈਂਪ ਲਗਾਇਆ ਗਿਆ ਹੈ, ਜਿਸਦਾ ਉਦਘਾਟਨ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਤੇ ਸਮਾਜ ਸੇਵਕ ਬਾਲਕਿਸ਼ਨ ਸ਼ਰਮਾ ਨੇ ਕੀਤਾ | ਉਨ੍ਹਾਂ ਕੈਂਪ 'ਚ ਖਿਡਾਰੀਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ | ਇਸ ਲਈ ਬੱਚਿਆਂ ਨੂੰ ਖੇਡਾਂ 'ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ | ਇਸ ਮੌਕੇ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਨੇ ਕਿਹਾ ਕਿ ਬੱਚਿਆਂ ਨਾਲ ਪੰਜਾਬ ਅਤੇ ਦੇਸ਼ ਦੀ ਤਰੱਕੀ ਹੁੰਦੀ ਹੈ | ਅਖ਼ੀਰ 'ਚ ਸੰਸਥਾਪਕ ਤੇ ਕੋਚ ਹਰਸਿਮਰਨ ਸਿੰਘ ਚੀਮਾ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਨਿਵਾਜ਼ ਕੌਰ ਚੀਮਾ, ਨਰਿੰਦਰ ਪਾਲ ਸਿੰਘ, ਸੰਤੋਸ਼ ਕੁਮਾਰ, ਬਲਦੇਵ ਰਾਜਦੇਵ, ਐਡਵੋਕੇਟ ਸੰਜੀਵ ਪੁਰੀ, ਐਡਵੋਕੇਟ ਰੀਨਾ ਪੁਰੀ, ਸੁਖਵਿੰਦਰ ਸਿੰਘ, ਐਡਵੋਕੇਟ ਰਵਨੀਤ ਕੌਰ, ਅੰਮਿ੍ਤਪਾਲ ਸਿੰਘ ਸੈਕਟਰੀ ਅੰਮਿ੍ਤਸਰ ਫੁੱਟਬਾਲ ਐਸੋਸੀਏਸ਼ਨ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਰੇਲਵੇ, ਮਨੋਹਰ ਲਾਲ ਰੇਲਵੇ, ਦਲਜੀਤ ਰੰਧਾਵਾ, ਸਾਬ ਸਿੰਘ, ਲਵਤਾਰ ਸਿੰਘ ਦੀਪਾ ਕੋਚ, ਆਸ਼ੀਸ਼ ਪਾਂਡੇ ਕੋਚ, ਅੰਸ਼ ਅਠਵਾਲ ਕੋਚ, ਸੰਦੀਪ ਕੁਮਾਰ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਨੇ ਵੱਡੇ ਪੱਧਰ 'ਤੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਅਗਲੀ ਖ਼ਬਰ ਵੱਡਾ ਹਨੂੰਮਾਨ ਮੰਦਰ ਸ੍ਰੀ ਦੁਰਗਿਆਣਾ ਤੀਰਥ ਅੰਮਿ੍ਤਸਰ ਵਿਖੇ ਸਤਿਸੰਗ ਸਮਾਗਮ ਕਰਵਾਇਆ
Ad Position 24
No active advertisement