ਮ੍ਰਿਤਸਰ, 12 ਜੂਨ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਜੰਮਪਲ ਪੁਲਿਸ ਅਧਿਕਾਰੀ ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਸਰਹੱਦੀ ਰੇਂਜ ਨਿਯੁਕਤ ਕੀਤਾ ਗਿਆ ਹੈ। ਅੱਜ ਹੋਏ ਤਬਾਦਲਿਆਂ ‘ਚ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਕੀਤੇ ਬਦਲੀ ਹੁਕਮਾਂ ‘ਚ ਜਲੰਧਰ ਪੀ.ਏ.ਪੀ. ਦੇ ਡੀ.ਆਈ.ਜੀ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ ਸਰਹੱਦ ਰੇਂਜ ਨਿਯੁਕਤ ਕੀਤਾ ਗਿਆ ਹੈ ਜੋ ਕਿ ਸ੍ਰੀ ਵਿਵੇਕ ਸ਼ੀਲ ਸੋਨੀ ਦੀ ਥਾਂ ਲੈਣਗੇ। ਸ੍ਰੀ ਸੋਨੀ ਦੀ ਹਾਲੇ ਤਾਇਨਾਤੀ ਨਹੀਂ ਕੀਤੀ ਗਈ ਜਦੋਂ ਕਿ ਉਹ ਡੀ.ਜੀ.ਪੀ. ਦਫਤਰ ਨੂੂੰ ਰਿਪੋਰਟ ਕਰਨਗੇ ਅਤੇ ਉਨ੍ਹਾਂ ਦੀ ਤਾਇਨਾਤੀ ਦੇ ਆਰਡਰ ਬਾਅਦ ‘ਚ ਜਾਰੀ ਹੋਣਗੇ।