ਅੰਮ੍ਰਿਤਸਰ, 21 ਜੂਨ (ਹਰਮਿੰਦਰ ਸਿੰਘ)-ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਲੋਕਾਂ ਨਾਲ ਲੱਖਾਂ ਰੁਪਏ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਦੇ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲਾ ਮਾਮਲਾ ਪੁਲਿਸ ਨੇ ਕਿਰਨਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਡਾਇਮੰਡ ਇਨਕਲੇਵ ਸੁਲਤਾਨਵਿੰਡ ਦੇ ਬਿਆਨਾਂ ਦੇ ਆਧਾਰ ’ਤੇ ਗੌਰਵ ਸ਼ਰਮਾ ਵਾਸੀ ਅੰਬਾਲਾ ਹਰਿਆਣਾ ਅਤੇ ਮੈਨੇਜਰ ਵਿਕਾਸ ਸ਼ਰਮਾ ਵਾਸੀ ਮਜੀਠਾ ਰੋਡ ਦੇ ਖ਼ਿਲਾਫ਼ ਦਰਜ ਕੀਤਾ ਗਿਆ, ਜਿਸ ’ਚ ਕਿਰਨਦੀਪ ਕੌਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਉਸ ਨੂੰ ਕੈਨੇਡਾ ਭੇਜਣ ਦੇ ਨਾਂਅ ‘ਤੇ ਉਸ ਕੋਲੋਂ 129800 ਰੁਪਏ ਲਏ ਪਰ ਉਸ ਨੂੰ ਨਾ ਤਾਂ ਪੈਸੇ ਵਾਪਸ ਮੌੜੇ ਗਏ ਤੇ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਗਿਆ। ਪੁਲਿਸ ਕਮਿਸ਼ਨਰ ਦੀ ਦਖਲਅੰਦਾਜ਼ੀ ਤੋਂ ਬਾਅਦ ਮਾਮਲੇ ਦੀ ਪੜਤਾਲ ਕੀਤੇ ਜਾਣ ‘ਤੇ ਪੁਲਿਸ ਨੇ ਗੌਰਵ ਸ਼ਰਮਾ ਅਤੇ ਵਿਕਾਸ ਸ਼ਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਦੂਸਰਾ ਮਾਮਲਾ ਪੁਲਿਸ ਨੇ ਗੌਰਵ ਸ਼ਰਮਾ ਅਤੇ ਵਿਕਾਸ ਸ਼ਰਮਾ ‘ਤੇ ਪੂਨਤ ਪਤਨੀ ਪਰਮਜੀਤ ਸਿੰਘ ਵਾਸੀ ਪਠਾਨਕੋਟ ਦੇ ਬਿਆਨਾ ਦੇ ਆਧਾਰ ‘ਤੇ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ। ਜਿਸ ‘ਚ ਉਸ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵਲੋਂ ਉਸ ਨੂੰ ਯੂ. ਕੇ. ਭੇਜਣ ਦੇ ਨਾਂਅ ‘ਤੇ 2846500 ਰੁਪਏ ਦੀ ਠੱਗੀ ਮਾਰੀ ਹੈ। ਰਣਜੀਤ ਐਵੀਨਿਊ ਦੀ ਪੁਲਿਸ ਵਲੋਂ ਉਕਤ ਦੋਵੇ ਵਿਅਕਤੀਆਂ ਦੇ ਖ਼ਿਲਾਫ਼ ਦੋ ਵੱਖ ਵੱਖ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
22-06-2026