ਅੰਮ੍ਰਿਤਸਰ, 24 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਕੀਤੀ ਗਈ ਜ਼ਿਲ੍ਹਾ ਪੱਧਰੀ ਰੈਲੀ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕੁਰ, ਅਸ਼ਵਨੀ ਅਵਸਥੀ, ਮਨਜਿੰਦਰ ਸਿੰਘ ਸੰਧੂ, ਅਜੇ ਸਨੋਤਰਾ, ਜਰਮਨਜੀਤ ਸਿੰਘ ਛੱਜਲਵੱਡੀ, ਸਵਿੰਦਰ ਸਿੰਘ ਮੋਲੋਵਾਲੀ, ਜੋਗਿੰਦਰ ਸਿੰਘ, ਰਾਮ ਲੁਭਾਇਆ, ਗੁਰਪ੍ਰੀਤ ਸਿੰਘ ਰਿਆੜ, ਹਰਜਿੰਦਰਪਾਲ ਸਿੰਘ ਪੰਨੂ, ਨਰਿੰਦਰ ਬੱਲ, ਹਰਪਾਲ ਸਿੰਘ ਸਮਰਾ, ਮਦਨ ਲਾਲ ਮੰਨਣ, ਚਰਨ ਸਿੰਘ ਸੰਧੂ, ਡਾ. ਨਿਰਮਲ ਸਿੰਘ ਅਨੰਦ, ਨਿਰਮਲਜੀਤ ਸਿੰਘ ਬਾਜਵਾ, ਆਤਮਜੀਤ ਸਿੰਘ, ਰਕੇਸ਼ ਧਵਨ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਕੁਲਵੰਤ ਸਿੰਘ ਡੇਅਰੀਵਾਲ, ਮੰਗਲ ਸਿੰਘ ਟਾਂਡਾ, ਦਲਬੀਰ ਸਿੰਘ ਬਾਜਵਾ, ਤਜਿੰਦਰ ਢਿੱਲੋਂ, ਨਰਿੰਦਰ ਸਿੰਘ, ਦਿਲਬਾਗ ਸਿੰਘ, ਬਲਬੀਰ ਸਿੰਘ ਗਰਚਾ, ਬਲਰਾਜ ਸਿੰਘ ਭੰਗੂ, ਬਲਬੀਰ ਸਿੰਘ ਗਰਚਾ, ਹਰਵਿੰਦਰ ਸਿੰਘ ਸੁਲਤਾਨਵਿੰਡ, ਬਲਵਿੰਦਰ ਸਿੰਘ ਜੱਸੜ, ਸੁਖਦੇਵ ਰਾਜ ਕਾਲੀਆ, ਗੁਰਬਿੰਦਰ ਖਹਿਰਾ, ਕੁਲਦੀਪ ਸਿੰਘ ਬੋਪਾਰਾਏ, ਮਧੂ ਕੁਮਾਰੀ, ਜਗਦੀਸ਼ ਸਿੰਘ, ਬਲਦੇਵ ਸਿੰਘ ਝੰਡੇਰ, ਸੁਖਰਾਜ ਸਰਕਾਰੀਆ, ਹਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸੰਘਰਸ਼ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਤਨਖਾਹ ਸਕੇਲ ਲਾਗੂ ਕਰਾਉਣ, ਪ੍ਰੋਬੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਕੀਤੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ‘ਚ ਜ਼ਿਲ੍ਹਾ ਅੰਮ੍ਰਿਤਸਰ ‘ਚੋਂ ਹਰੇਕ ਜਥੇਬੰਦੀ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਅਸਨੀਲ ਸ਼ਰਮਾ, ਦੀਪਕ ਅਰੋੜਾ, ਗੁਰਮੁੱਖ ਸਿੰਘ, ਅਮਨ ਥਰੀਏਵਾਲ, ਤੇਜਿੰਦਰ ਕੁਮਾਰ, ਤਰਨਦੀਪ ਸਿੰਘ, ਹੈਪੀ ਸਰਮਾ, ਰਾਕੇਸ਼ ਬਬੋਵਾਲੀਆ, ਤੇਜਬੀਰ ਸਿੰਘ, ਕਰਮਜੀਤ ਕੇ. ਪੀ., ਜਤਿੰਦਰਪਾਲ ਲਖਨਪਾਲ, ਹਰਮਨਦੀਪ ਭੰਗਾਲੀ, ਪ੍ਰਭਜਿੰਦਰ ਸਿੰਘ, ਅਮਰਜੀਤ ਵੇਰਕਾ ਅਤੇ ਸਵਿੰਦਰ ਸਿੰਘ ਭੱਟੀ ਹਾਜ਼ਰ ਸਨ ।