06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼ਹਿਰ ’ਚੋਂ ਕੂੜਾ ਚੁੱਕਣ ਵਾਲੀ ਕੰਪਨੀ ਦੇ ਮੈਨੇਜਰ ਤੇ ਕੌਂਸਲਰ ਦੇ ਪਤੀ ਦਰਮਿਆਨ ਹੋਇਆ ਤਕਰਾਰ

Ad Position 21
No active advertisement
ਅਜੀਤ ਡੈਸਕ 27-06-2026
ਅੰਮ੍ਰਿਤਸਰ, 26 ਜੂਨ (ਹਰਮਿੰਦਰ ਸਿੰਘ)-ਸ਼ਹਿਰ ‘ਚੋਂ ਠੇਕੇ ਦੇ ਆਧਾਰ ‘ਤੇ ਘਰ-ਘਰ ‘ਚੋਂ ਕੂੜਾ ਚੁਕਣ ਵਾਲੀ ਕੰਪਨੀ ਟ੍ਰਿਪਲ ਆਰ ਦੇ ਪ੍ਰੋਜੈਕਟ ਮੈਨੇਜਰ ਅਤੇ ਇਕ ਕੌਂਸਲਰ ਦੇ ਪਤੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਕੰਪਨੀ ਦੇ ਡਰਾਇਵਰਾਂ ਤੇ ਸਹਾਇਕਾਂ ਨੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਸੜਕ ‘ਤੇ ਜਾਮ ਲਗਾ ਦਿੱਤਾ। ਇਸੇ ਮਾਮਲੇ ਨੂੰ ਲੈ ਕੇ ਦੂਸਰੇ ਪਾਸੇ ਕੌਂਸਲਰ ਦੇ ਪਤੀ ਵਲੋਂ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਦੇ ਖਿਲਾਫ਼ ਅਪਸ਼ਬਦ ਬੋਲਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪਿਛਲੀ ਅਵਾਰਡਾ ਕੰਪਨੀ ‘ਚ ਕੰਮ ਕਰ ਚੁਕੇ ਇਕ ਡਰਾਇਵਰ ਨੂੰ ਟ੍ਰਿਪਲ ਆਰ ਕੰਪਨੀ ਵਲੋਂ ਨੌਕਰੀ ‘ਤੇ ਰੱਖਿਆ ਗਿਆ ਸੀ ਪਰ ਫਿਰ ਉਕਤ ਮੁਲਾਜ਼ਮ ਨੂੰ ਜਗ੍ਹਾ ਨਾ ਹੋਣ ਦਾ ਹਵਾਲਾ ਦੇ ਕੇ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਵਲੋਂ ਨੌਕਰੀ ‘ਤੇ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜਿਸ ਉਪਰੰਤ ਡਰਾਇਵਰ ਨੇ ਇਹ ਮਾਮਲਾ ਕੌਂਸਲਰ ਦੇ ਪਤੀ ਦੇ ਧਿਆਨ ‘ਚ ਲਿਆਂਦਾ ਗਿਆ। ਕੰਪਨੀ ਦਫ਼ਤਰ ਪਹੁੰਚਣ ‘ਤੇ ਕੌਂਸਲਰ ਦੇ ਪਤੀ ਤੇ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਦਰਮਿਆਨ ਤਕਰਾਰ ਹੋ ਗਿਆ। ਜਿਸ ਉਪਰੰਤ ਕੌਂਸਲਰ ਦੇ ਪਤੀ ਵਲੋਂ ਪ੍ਰੋਜੈਕਟ ਮੈਨੇਜਰ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਜਿਸ ਦੇ ਵਿਰੋਧ ਵਿਚ ਕੰਪਨੀ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਗੱਡੀਆਂ ਡਿੱਚ ਮਸ਼ੀਨਾਂ ਨਿਗਮ ਦਫਤਰ ਦੇ ਗੇਟ ਦੇ ਬਾਹਰਵਾਰ ਸੜਕ ਦੇ ਵਿਚਕਾਰ ਖੜ੍ਹੀਆਂ ਕਰਕੇ ਆਵਾਜਾਈ ਦਾ ਜਾਮ ਲਗਾ ਦਿਤਾ। ਇਹ ਮਾਮਲਾ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਧਿਆਨ ‘ਚ ਆਉਣ ‘ਤੇ ਮੇਅਰ ਦਫ਼ਤਰ ਵਿਖੇ ਮੇਅਰ ਤੇ ਕਮਿਸ਼ਨਰ ਦੇ ਨਾਲ ਕੰਪਨੀ ਦੇ ਪ੍ਰੋਜੈਕਟ ਮੈਨੇਜਰ, ਥਾਣਾ ਰਣਜੀਤ ਐਵੀਨਿਊ ਅਤੇ ਸਿਹਤ ਅਫ਼ਸਰ ਦੇ ਦਰਮਿਆਨ ਕਰੀਬ 10 ਮਿੰਟ ਤੋਂ ਵਧੇਰੇ ਸਮੇ ਤੱਕ ਬੈਠਕ ਹੋਈ। ਸਭ ਤੋਂ ਪਹਿਲਾਂ ਮੇਅਰ ਅਤੇ ਕਮਿਸ਼ਨਰ ਵਲੋਂ ਕੰਪਨੀ ਅਧਿਕਾਰੀਆਂ ਨੂੰ ਆਵਾਜਾਈ ਚਾਲੂ ਕਰਨ ਅਤੇ ਨਿਗਮ ਦਫ਼ਤਰ ਦੇ ਗੇਟ ਤੋਂ ਗੱਡੀਆਂ ਹਟਾਉਣ ਦੀ ਕਿਹਾ, ਜਿਸ ਦੇ ਤੁਰੰਤ ਬਾਅਦ ਕੰਪਨੀ ਮੁਲਾਜ਼ਮਾਂ ਵਲੋਂ ਗੱਡੀਆਂ ਹਟਾ ਕੇ ਆਵਾਜਾਈ ਚਾਲੂ ਕੀਤੀ ਗਈ। ਇਸ ਤੋਂ ਇਲਾਵਾ ਮੇਅਰ ਤੇ ਕਮਿਸ਼ਨਰ ਨੇ ਮਾਮਲਾ ਸ਼ਾਂਤ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਥਕ ਇਕੱਤਰਤਾ ਅਗਲੀ ਖ਼ਬਰ ਸਿੱਖ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨ ਦੀ ਲੋੜ
Ad Position 24
No active advertisement