07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ 431 ਘਿਓ ਦੇ ਦੀਵੇ ਜਗਾਏ

Ad Position 21
No active advertisement
ਅਜੀਤ ਡੈਸਕ 01-07-2026

ਛੇਹਰਟਾ, 30 ਜੂਨ (ਪੱਤਰ ਪ੍ਰੇਰਕ)- ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੇ ਮੁਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਵਲੋਂ ਸੰਗਤਾਂ ਸਮੇਤ ਜਪੁਜੀ ਸਾਹਿਬ ਦੇ ਪਾਠ ਅਤੇ ਸਤਿਨਾਮੁ ਵਾਹਿਗੁਰੂ ਜੀ ਦਾ ਜਾਪ ਕਰਵਾਉਂਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਗੁਰੂ ਕੀ ਵਡਾਲੀ ਵਿਖੇ ਰਾਤ 12: 30 ਵਜੇ ‘ਤੇ ਲੰਗਰ ਹਾਲ ਬਾਬਾ ਖੜਕ ਸਿੰਘ ਦੀ ਛੱਤ ‘ਤੇ 29 ਜੂਨ ਦੀ ਰਾਤ ਨੂੰ ਢਾਡੀ ਦਰਬਾਰ ਦੀ ਸਮਾਪਤੀ ਦੀ ਅਰਦਾਸ, ਹੁਕਮਨਾਮੇ ਤੇ ਆਤਿਸ਼ਬਾਜ਼ੀ ਤੋਂ ਬਾਅਦ 431 ਘਿਓ ਦੇ ਦੀਵਿਆਂ ਦੀ ਅਕ੍ਰਿਤੀ ‘431 ਸਾਲਾ’ ਬਣਾਕੇ ਘਿਓ ਦੇ ਦੀਵੇ ਜਗਾ ਕੇ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ। 431 ਸਾਲਾ ਦੀਵੀਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣ ਤੋਂ ਪਹਿਲਾਂ ਪ੍ਰੋ: ਬਾਬਾ ਰੰਧਾਵਾ ਵਲੋਂ ਅਰਦਾਸ ਕੀਤੀ ਗਈ ਅਤੇ ਸਤਿਨਾਮੁ ਵਾਹਿਗੁਰੂ ਦਾ ਸਿਮਰਨ ਕਰਦਿਆਂ ਪਹਿਲਾ ਦੀਵਾ ਜਗਾਕੇ 11 ਹੋਰ ਗੁਰਮੁਖ ਪਿਆਰਿਆਂ ਦੇ ਦੀਵੇ ਜਗਾਕੇ 431 ਦੀਵਿਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣੇ ਆਰੰਭ ਕੀਤੇ। ਸਾਰੀਆਂ ਸੰਗਤਾਂ ਵਲੋਂ ਪਹਿਲਾਂ 431 ਦੀਵੀਆਂ ਦੀ ਅਕ੍ਰਿਤੀ ਬਣਾਉਣ, ਦੀਵਿਆਂ ‘ਚ ਵੱਟੀਆਂ ਅਤੇ ਘਿਓ ਪਾਉਣ ਵੇਲੇ ਲਗਾਤਾਰ 2 ਘੰਟੇ ਸਤਿਨਾਮੁ ਵਾਹਿਗੁਰੂ ਦਾ ਜਾਪ ਕੀਤਾ ਅਤੇ ਦੀਵੇ ਜਗਾਉਣ ਸਮੇਂ ਵੀ ਲੰਮਾ ਸਮਾਂ ਜਾਪ ਕੀਤਾ ਗਿਆ ਅਤੇ ਜਪੁਜੀ ਸਾਹਿਬ ਦੇ ਪਾਠ ਕਰਕੇ ਛੇਵੇਂ ਪਾਤਿਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਬਲਵੰਤ ਸਿੰਘ ਮਾਨ, ਭਾਈ ਕੁਲਦੀਪ ਸਿੰਘ ਥੇਹ, ਭਾਈ ਕਰਤਾਰ ਸਿੰਘ, ਭਾਈ ਗੁਰਵਿੰਦਰ ਸਿੰਘ ਧੂਲਥੇਹ, ਭੂਝੰਗੀ ਫਤਿਹ ਸਿੰਘ ਸਮੇਤ ਵੱਡੀ ਗਿਣਤੀ ਦੇ ਵਿਚ ਸੰਗਤਾਂ ਨੇ ਹਿੱਸਾ ਲਿਆ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਵਲੋਂ ਪਾਣੀ ਦੀ ਗੁਣਵੱਤਾ ਬਾਰੇ ਅਫਵਾਹਾਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਅਗਲੀ ਖ਼ਬਰ ਕੰਵਰਹਿੰਮਤ ਗੁਰਾਇਆ ਨੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24
No active advertisement