07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕੰਵਰਹਿੰਮਤ ਗੁਰਾਇਆ ਨੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 01-07-2026

ਬਟਾਲਾ, 30 ਜੂਨ (ਸਤਿੰਦਰ ਸਿੰਘ)-ਡ੍ਰਿਸਟ੍ਰਿਕ ਰਾਈਫਲ ਐਸ਼ੋਸੀਏਸ਼ਨ ਗੁਰਦਾਸਪੁਰ ਵਲੋਂ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਸਾਲਾਨਾ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੁਗਲਵਾਲ ਦੀ ਸ਼ੂਟਿੰਗ ਰੇਂਜ ਵਿਖੇ ਗੁਰਦਾਸਪੁਰ ਦੇ ਸਰਪ੍ਰਸਤ ਡਾ. ਬਲਜੀਤ ਸਿੰਘ ਸੇਖੋਂ ਦੀ ਅਗਵਾਈ ’ਚ ਕਰਵਾਈ ਗਈ। ਚੈਂਪੀਅਨਸ਼ਿਪ ’ਚ 167 ਤੋਂ ਵਧੇਰੇ ਗਿਣਤੀ ’ਚ ਲੜਕੇ-ਲੜਕੀਆਂ ਸ਼ੂਟਰਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦੇ ਰਾਇਫਲ 10 ਮੀਟਰ ਆਈ.ਐਸ.ਐਸ.ਐਫ. ਜੂਨੀਅਰ ਪੁਰਸ਼ ਵਰਗ ਤੇ 10 ਮੀਟਰ ਆਈ.ਐਸ.ਐਸ.ਐਫ. ਸੀਨੀਅਰ ਪੁਰਸ਼ ਵਰਗ ’ਚ ਮੈਂਬਰ ਸੂਬਾ ਸਲਾਹਕਾਰ ਬੋਰਡ ਪੰਜਾਬ ਹਰਮਨਜੀਤ ਸਿੰਘ ਗੁਰਾਇਆ ਦੇ ਬੇਟੇ ਕੰਵਰਹਿੰਮਤ ਗੁਰਾਇਆ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ 2 ਸੋਨ ਤਮਗੇ ਜਿੱਤੇ। ਕੰਵਰਹਿੰਮਤ ਗੁਰਾਇਆ ਨੂੰ ਐਸ਼ੋਸੀਏਸਨ ਅੰਮ੍ਰਿਤਸਰ ਦੇ ਸਰਪ੍ਰਸਤ ਭੁਪਿੰਦਰ ਸਿੰਘ ਸੇਖੋਂ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ, ਅੰਮ੍ਰਿਤਪਾਲ ਸਿੰਘ, ਮੈਂਬਰ ਸਤਿੰਦਰਪਾਲ ਸਿੰਘ, ਕੋਚ ਮਨਦੀਪ ਸਿੰਘ ਵਲੋਂ ਤਗਮਾ, ਟਰਾਫੀ, ਬੈਸਟ ਸ਼ੂਟਰ ਦਾ (ਸਰਟੀਫਿਕੇਟ) ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਕੰਵਰ ਹਿੰਮਤ ਗੁਰਾਇਆ ਨੇ ਜ਼ਿਲ੍ਹਾ ਪੱਧਰੀ, ਖੇਡਾ ਵਤਨ ਪੰਜਾਬ ਦੀਆਂ ਤੇ ਸਕੂਲੀ ਖੇਡਾਂ, ਰਾਜ ਪੱਧਰ ਦੀਆਂ ਖੇਡਾਂ ਤੋਂ ਇਲਾਵਾ ਰਾਸ਼ਟਰ ਪੱਧਰ ਵਿਚ ਸੋਨੇ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤ ਕੇ ਆਪਣੇ ਸੂਬੇ ਪੰਜਾਬ, ਮਾਪਿਆਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨਾਂਅ ਰੌਸ਼ਨ ਕੀਤਾ ਹੈ। ਕੰਵਰਹਿੰਮਤ ਦੀ ਇਸ ਕਾਮਯਾਬੀ ’ਤੇ ਉਸ ਦੇ ਪਿਤਾ ਹਰਮਨਜੀਤ ਸਿੰਘ ਗੁਰਾਇਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਬੇਟੇ ਦੀ ਅਹਿਮ ਪ੍ਰਾਪਤੀ ’ਤੇ ਮਾਣ ਮਹਿਸੂਸ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ 431 ਘਿਓ ਦੇ ਦੀਵੇ ਜਗਾਏ ਅਗਲੀ ਖ਼ਬਰ ਬਾਹਰੀ ਸਰਕੂਲਰ ਰੋਡ ’ਤੇ ਗੰਦਗੀ ਫ਼ੈਲਾਉਣ ਵਾਲੇ 15 ਦੁਕਾਨਦਾਰਾਂ ਦੇ ਕੱਟੇ ਚਲਾਨ
Ad Position 24
No active advertisement