06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ‘ਕਲੱਬ ਅਸੈਂਬਲੀ’

Ad Position 21
No active advertisement
ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ‘ਕਲੱਬ ਅਸੈਂਬਲੀ’ ਦਾ ਆਯੋਜਨ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਮਾਗਮ ਦੀ ਅਗਵਾਈ ਕਲੱਬ ਚੇਅਰਮੈਨ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਰੋਟਰੀ ਪ੍ਰਾਰਥਨਾ ਨਾਲ ਕਰਨ ਉਪਰੰਤ ਰੋਟਰੀ ਸਾਲ 2025-26 ਦੌਰਾਨ ਕਲੱਬ ਵਲੋਂ ਕੀਤੀਆਂ ਗਈਆਂ ਸੇਵਾ ਗਤੀਵਿਧੀਆਂ, ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ‘ਚ ਵੱਖ-ਵੱਖ ਕਮੇਟੀਆਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸੇਵਾ ਪ੍ਰੋਜੈਕਟਾਂ, ਮੈਂਬਰਸ਼ਿਪ ਵਾਧੇ, ਰੋਟਰੀ ਫਾਊਂਡੇਸ਼ਨ ਅਤੇ ਕਲੱਬ ਦੀਆਂ ਭਵਿੱਖੀ ਯੋਜਨਾਵਾਂ ਸਬੰਧੀ ਮੈਂਬਰਾਂ ਨੇ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ। ਐੱਸ. ਪੀ. ਸਿੰਘ ਨੇ ਕਿਹਾ ਕਿ ਰੋਟਰੀ ਸਾਲ 2025-26 ਦੌਰਾਨ ਕਲੱਬ ਨੇ ਸਿੱਖਿਆ, ਸਿਹਤ, ਵਾਤਾਵਰਨ, ਯੁਵਾ ਵਿਕਾਸ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਅਨੇਕਾਂ ਲੋਕ-ਹਿਤ ਸੇਵਾ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ। ਇਸ ਮੌਕੇ ਫ਼ਸਟ ਕਲੱਬ ਲੇਡੀ ਰੋਟੇਰੀਅਨ ਵਰਿੰਦਰ ਮਾਣਕ, ਕਲੱਬ ਸਕੱਤਰ ਰੋਟੇਰੀਅਨ ਕੇ. ਕੇ. ਢੰਡ, ਆਈ. ਪੀ. ਪੀ. ਡਾ: ਅਤੁਲ ਸ਼ਰਮਾ, ਪ੍ਰਧਾਨ ਇਲੈਕਟ ਰੋਟੇਰੀਅਨ ਪਦਮਜੀਤ ਸਿੰਘ, ਐੱਸ. ਐੱਸ. ਸੰਧੂ, ਰਵਿੰਦਰ ਸਿੰਘ, ਹਰਜਿੰਦਰ ਸਿੰਘ ਬੱਗਾ, ਰੋਟੇਰੀਅਨ ਸੂਦ ਸਮੇਤ ਕਲੱਬ ਦੇ ਹੋਰ ਰੋਟੇਰੀਅਨਜ਼ ਅਤੇ ਉਨ੍ਹਾਂ ਦੀਆਂ ਪਤਨੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਨਵੇਂ ਮੁਖੀ ਨਿਯੁਕਤ, ਸੰਭਾਲਿਆ ਅਹੁਦਾ ਅਗਲੀ ਖ਼ਬਰ ਲੋਕ ਮਸਲੇ : ਰੁੱਖਾਂ ਨੂੰ ਲੱਗ ਰਹੀਆਂ ਬਿਮਾਰੀਆਂ ਨਾਲ ਹਜ਼ਾਰਾਂ ਦਰੱਖਤ ਹੋ ਰਹੇ ਪ੍ਰਭਾਵਿਤ
Ad Position 24
No active advertisement