09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡਸ ਵਿਖੇ ਸਪੈਸ਼ਲ ਐਜੂਕੇਟਰ ਦੇ ਕੋਰਸ ਦਾ ਦਾਖਲਾ ਸ਼ੁਰੂ-ਪ੍ਰਬੰਧਕ ਡਾ. ਕੁਲਦੀਪ ਸਿੰਘ

Ad Position 21
No active advertisement
ਅਜੀਤ ਡੈਸਕ 05-07-2026
ਮਾਨਾਂਵਾਲਾ, 4 ਜੁਲਾਈ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ, ਜਿਸਦੀ ਸਥਾਪਨਾ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਵਲੋਂ ਕੀਤੀ ਗਈ ਸੀ, ਵਲੋਂ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਪਿੰਗਲਵਾੜਾ ਮੁੱਖੀ ਡਾ.ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਜਿਥੇ ਪਿੰਗਲਵਾੜਾ ਸੰਸਥਾ ਵਲੋਂ ਭਗਤ ਪੂਰਨ ਸਿੰਘ ਆਰਦਸ਼ ਸਕੂਲ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਤੇ ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ ਚਲਾਇਆ ਜਾ ਰਿਹਾ ਹੈ ਉਥੇ ਪਿਛਲੇ ਕੁਝ ਸਾਲਾਂ ਤੋਂ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡ ਵੀ ਮਾਨਾਂਵਾਲਾ ਵਿਖੇ ਸ਼ਰੂ ਕੀਤਾ ਗਿਆ ਸੀ, ਜੋ ਸਫਲਤਾਪੂਰਵਕ ਚੱਲ ਰਿਹਾ ਹੈ, ਜਿਥੇ 2026-27 ਮੁਫਤ ਦਾਖਲਾ ਆਰੰਭ ਹੋ ਗਿਆ ਹੈ। ਇਹ ਜਾਣਕਾਰੀ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡਸ ਦੇ ਪ੍ਰਬੰਧਕ ਡਾ. ਕੁਲਦੀਪ ਸਿੰਘ (ਸੇਵਾ ਮੁਕਤ ਸੈਂਟਰ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ) ਨੇ ਦਿੰਦਿਆਂ ਦੱਸਿਆ ਕਿ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡਸ ਵਿਖੇ ਆਰ.ਸੀ.ਆਈ. ਪ੍ਰਣਾਲੀ ਅਧੀਨ ਮਾਨਤਾ ਪ੍ਰਾਪਤ ਦੋ ਸਾਲਾ ਡਿਪਲੋਮਾ ਕੋਰਸ ਕਰਵਾਏ ਜਾ ਰਹੇ ਹਨ, ਜਿੰਨਾਂ ਵਿਚ ਦੋ ਤਰਾਂ ਦੇ ਡਿਪਲੋਮਾ ਇਨ ਸ਼ਪੈਸ਼ਲ ਐਜ਼ੂਕੇਸ਼ਨ (ਐੱਚ.ਆਈ.) ਅਤੇ ਡਿਪਲੋਮਾ ਇਨ ਸਪੈਸ਼ਲ ਐਜ਼ੂਕੇਸ਼ਨ (ਆਈ.ਡੀ.ਡੀ.) ਕਰਵਾਏ ਜਾਂਦੇ ਹਨ ਅਤੇ ਕੋਰਸਾਂ ਵਿਚ ਦਾਖਲਾ ਲੈਣ ਲਈ ਯੋਗਤਾ ਬਾਰਵੀਂ ਕਲਾਸ ਵਿਚੋਂ ਕਿਸੇ ਵੀ ਸਟਰੀਮ ਅਧੀਨ 50 ਪ੍ਰਤੀਸ਼ਤ ਅੰਕ ਹੋਣਾ ਲਾਜ਼ਮੀ ਹੈ। ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਆਮ ਤੌਰ ‘ਤੇ ਇਨਾਂ ਕੋਰਸਾਂ ਦੀ ਫੀਸ ਲਗਭਗ 1.50 ਲੱਖ ਤੱਕ ਹੁੰਦੀ ਹੈ ਪ੍ਰੰਤੂ ਪਿੰਗਲਵਾੜਾ ਸੰਸਥਾ ਵਲੋਂ ਕੋਰਸ ਮੁਫਤ ਕਰਵਾਏ ਜਾ ਰਹੇ ਹਨ। ਡਾ. ਕੁਲਦੀਪ ਸਿੰਘ ਨੇ ਅੱਗੇ ਕਿਹਾ ਕਿ ਕੋਰਸ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ ਜੋ ਕਿ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਤਕ ਚੱਲਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨ ਦਾਖਲਾ ਪ੍ਰੀਖਿਆ-2026 ਦੀ ਕਾਊਂਸਲਿੰਗ ਸ਼ੁਰੂ ਅਗਲੀ ਖ਼ਬਰ ਅਜੀਤ ਵਿਦਿਆਲਿਆ ਸਕੂਲ ਵਿਖੇ ਸਨਮਾਨ ਸਮਾਗਮ
Ad Position 24