09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਮਨ ਦਾਖਲਾ ਪ੍ਰੀਖਿਆ-2026 ਦੀ ਕਾਊਂਸਲਿੰਗ ਸ਼ੁਰੂ

Ad Position 21
No active advertisement
ਅਜੀਤ ਡੈਸਕ 05-07-2026
ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਕਾਮਨ ਦਾਖਲਾ ਪ੍ਰੀਖਿਆ (ਯੂਸੀਈਟੀ)-2026 ਲਈ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਪ੍ਰੋ. ਅਮਨ ਮਹਾਜਨ ਅਤੇ ਡਿਪਟੀ ਕੋਆਰਡੀਨੇਟਰ ਡਾ. ਸਚਿਨ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਪਾਰਦਰਸ਼ੀ, ਸੁਚਾਰੂ ਅਤੇ ਵਿਦਿਆਰਥੀ-ਪੱਖੀ ਦਾਖਲਾ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕਾਊਂਸਲਿੰਗ ਦਾ ਪਹਿਲਾ ਗੇੜ 7 ਜੁਲਾਈ ਤੱਕ ਚੱਲੇਗਾ, ਜਦਕਿ ਦੂਜੇ ਗੇੜ ਦੀ ਘੋਸ਼ਣਾ 6 ਜੁਲਾਈ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਕਾਮਨ ਦਾਖਲਾ ਪ੍ਰੀਖਿਆ-2026 ਵਿਚ ਕੁੱਲ 2677 ਉਮੀਦਵਾਰਾਂ ਨੇ ਭਾਗ ਲਿਆ ਹੈ। ਜਿਨ੍ਹਾਂ ਵਿਚੋਂ 1971 ਉਮੀਦਵਾਰ ਵੱਖ-ਵੱਖ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਦਾਖਲੇ ਲਈ ਯੋਗ ਕਰਾਰ ਦਿੱਤੇ ਗਏ। ਕਾਊਂਸਲਿੰਗ ਦੇ ਪਹਿਲੇ ਦਿਨ ਵਿਗਿਆਨ, ਗਣਿਤ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਅੰਡਰਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਲਗਭਗ 400 ਉਮੀਦਵਾਰਾਂ ਨੇ ਹਾਜ਼ਰੀ ਭਰੀ। ਇਸ ‘ਚ ਐੱਮ.ਐੱਸ.ਸੀ. (ਚਾਰ ਸਾਲਾ ਇਕਸਾਰ ਪ੍ਰੋਗਰਾਮ) ਦੇ ਬੋਟਨੀ, ਕੈਮਿਸਟਰੀ, ਵਾਤਾਵਰਨ ਵਿਗਿਆਨ, ਫੂਡ ਟੈਕਨਾਲੋਜੀ, ਮਨੁੱਖੀ ਜੈਨੇਟਿਕਸ, ਗਣਿਤ, ਮਾਈਕ੍ਰੋਬਾਇਓਲੋਜੀ, ਭੌਤਿਕ ਵਿਗਿਆਨ ਅਤੇ ਜ਼ੁਆਲੋਜੀ ਕੋਰਸਾਂ, ਬੀ.ਐੱਸ.ਸੀ. (ਆਨਰਜ਼) ਖੇਤੀਬਾੜੀ, ਬੈਚਲਰ ਆਫ਼ ਫਾਰਮੇਸੀ, ਬੀ.ਟੈਕ. ਦੇ ਕੰਪਿਊਟਰ ਇੰਜੀਨੀਅਰਿੰਗ, ਫੂਡ ਟੈਕਨਾਲੋਜੀ ਅਤੇ ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ ਕੋਰਸਾਂ ਅਤੇ ਐੱਮ.ਟੈਕ. (ਚਾਰ ਸਾਲਾ ਇਕਸਾਰ ਪ੍ਰੋਗਰਾਮ) ਦੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਇੰਜੀਨੀਅਰਿੰਗ ਅਤੇ ਅਰਬਨ ਅਤੇ ਰੀਜਨਲ ਪਲਾਨਿੰਗ ਕੋਰਸਾਂ ਵਿਚ ਦਾਖਲੇ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤਰਸਿੱਕਾ ’ਚ ਤਾੜ-ਤਾੜ ਚੱਲੀਆਂ ਗੋਲੀਆਂ ਤਿੰਨ ਜ਼ਖ਼ਮੀ, ਪੁਲਿਸ ਵਲੋਂ ਚਾਰ ਗੈਂਗਸਟਰ ਕਾਬੂ ਅਗਲੀ ਖ਼ਬਰ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ ਸਪੈਸ਼ਲ ਨੀਡਸ ਵਿਖੇ ਸਪੈਸ਼ਲ ਐਜੂਕੇਟਰ ਦੇ ਕੋਰਸ ਦਾ ਦਾਖਲਾ ਸ਼ੁਰੂ-ਪ੍ਰਬੰਧਕ ਡਾ. ਕੁਲਦੀਪ ਸਿ...
Ad Position 24