ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)— ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ’ਤੇ ਹਮੇਸ਼ਾ ਖਰੇ ਉਤਰਨ ਵਾਲੇ ਵੀਜਾ ਮਾਹਿਰ ਗੈਵੀ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰ੍ਹਾ ਨਿਊਜੀਲੈਂਡ ਦਾ ਪਿਛਲਾ ਇਨਟੇਕ ਬੇਹਦ ਸਫਲ ਰਿਹਾ ਹੈ, ਉਸੇ ਤਰ੍ਹਾਂ ਹੀ ਹੁਣ ਸਤੰਬਰ-ਅਕਤੂਬਰ ਇਨਟੇਕ ਵੀ ਬਹੁਤ ਸਫਲ ਰਹੇਗਾ ਅਤੇ ਨਿਰੰਤਰ ਵੀਜੇ ਵੀ ਮਿਲ ਰਹੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜੀਲੈਂਡ ਇਕਲੋਤਾ ਦੇਸ਼ ਹੈ ਜੋ ਆਸਟ੍ਰੇਲੀਆ, ਕੈਨੇਡਾ ਜਾਂ ਕਿਸੇ ਵੀ ਦੇਸ਼ ਤੋਂ ਰਿਫਿਊਜ ਵਿਦਿਆਰਥੀ ਨੂੰ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜੋ ਵਿਦਿਆਰਥੀ ਆਸਟ੍ਰੇਲੀਆ ਤੋਂ ਰੀਫਿਊਜ ਹੋ ਚੁੱਕੇ ਹਨ ਅਤੇ ਨਿਰਾਸ਼ ਹੋ ਘਰ ਬੈਠ ਗਏ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਵਿਦਿਆਰਥੀ ਰਫਿਊਜਲ ਲੈਟਰ ਨਾਲ ਜਰੂਰ ਲੈ ਕੇ ਆਉਣ। ਉਨ੍ਹਾਂ ਦੱਸਿਆ ਜਿੰਨਾਂ ਵਿਦਿਆਰਥੀਆਂ ਨੇ 2025 ਜਾਂ 2026 ਵਿਚ ਬਾਰ੍ਹਵੀਂ ਪਾਸ ਕੀਤੀ ਹੈ, ਉਹ ਭਾਵੇਂ ਕਿਸੇ ਵੀ ਬੋਰਡ ਤੋਂ ਹੋਵੇ ਜਾਂ ਫਿਰ ਚੇਂਜ ਬੋਰਡ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਆਈਲੈਟਸ ਜਾਂ ਪੀ.ਟੀ.ਈ ਵਿਚੋਂ ਓਵਰਆਲ 6 ਸਕੋਰ ਲੈ ਕੇ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜੇ ’ਤੇ ਨਿਊਜੀਲੈਂਡ ਮਾਸਟਰ ਡਿਗਰੀ ਕਰਨ ਲਈ ਜਾਣਾ ਚਾਹੁੰਦਾ ਹੈ, ਉਸ ਲਈ ਗ੍ਰੈਜੂਏਸ਼ਨ ਅਤੇ 6.5 ਬੈਂਡ ਜਰੂਰੀ ਹਨ। ਵਿਦਿਆਰਥੀ ਕੋਲ ਸਿਰਫ਼ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਸਿਰਫ ਅੰਬੈਸੀ ਫੀਸ ਹੀ ਦੇਣੀ ਹੁੰਦੀ ਹੈ ਜੋ 48 ਤੋਂ 50 ਹਜਾਰ ਰੁਪਏ ਹੁੰਦੀ ਹੈ। ਬਾਕੀ ਸਾਰੀ ਫੀਸ ਵੀਜਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਹੈ। ਵਿਦਿਆਰਥੀ ਦੇ ਮਾਤਾ-ਪਿਤਾ ਦੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ ਹਨ। ਨਿਊਜੀਲੈਂਡ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕਈ ਕੋਰਸ ਹਨ ਜੋ ਮੁਕੰਮਲ ਕਰਕੇ ਵਿਦਿਆਰਥੀ ਜਿੱਥੇ ਤਿੰਨ ਸਾਲ ਵਿਚ ਨਿਊਜੀਲੈਂਡ ਦੀ ਪੀ.ਆਰ. ਲੈ ਸਕਦੇ ਹਨ ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਮੂਵ ਹੋ ਵੀ ਸਕਦੇ ਹਨ ਅਤੇ ਪਿਛਲੇ ਦਿਨੀਂ ਵੱਡੇ ਪੱਧਰ ’ਤੇ ਬਗੈਰ ਇੰਟਰਵਿਊ ਸਿਰਫ਼ 30 ਦਿਨਾਂ ਵਿਚ ਵੀ ਆ ਰਹੇ ਹਨ। ਗੈਵੀ ਕਲੇਰ ਨੇ ਵੀ ਕਿਹਾ ਕਿ ਨਿਊਜੀਲੈਂਡ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਸਵਾਗਤ ਕਰ ਰਿਹਾ ਹੈ। ਇਸ ਲਈ ਸਤੰਬਰ-ਅਕਤੂਬਰ ਇਨਟੇਕ ਨਿਊਜੀਲੈਂਡ ਜਾਣ ਦਾ ਬਹੁਤ ਹੀ ਵਧੀਆ ਮੌਕਾ ਹੈ। ਜਿਹੜੇ ਵੀ ਵਿਦਿਆਰਥੀ ਸਿੰਗਲ ਜਾਂ ਆਪਣੇ ਸਪਾਊਸ ਨਾਲ ਨਾਲ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ ਉਨ੍ਹਾਂ ਲਈ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਹੈ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।
2025 ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਸਤੰਬਰ-ਅਕਤੂਬਰ ਇਨਟੇਕ ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ
ਅਜੀਤ ਡੈਸਕ
17-07-2026