ਅੰਮ੍ਰਿਤਸਰ 18 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਟਰਪਈ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੁਲਤਾਨਵਿੰਡ, ਜ਼ਿਲ੍ਹਾ ਵਿੱਤ ਸਕੱਤਰ ਹਰਪ੍ਰੀਤ ਸਿੰਘ ਸੋਹੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਕਵਲਜੀਤ ਸਿੰਘ (ਐ.ਸਿ.ਅਤੇ ਸੈ.ਸਿ) ਨੂੰ ਮਿਲਿਆ। ਵਫ਼ਦ ਦੁਆਰਾ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਜ਼ਿਲ੍ਹੇ ਦੇ ਜ਼ਿਆਦਾ ਸਿੱਖਿਆ ਬਲਾਕਾਂ ਵਿਚ ਹੁਣ ਤੱਕ ਵੀ ਅਪ੍ਰੈਲ ਮਹੀਨੇ ਤੋਂ ਪੇ ਕਮਿਸ਼ਨ ਦਾ ਬਕਾਇਆ ਨਾ ਮਿਲਣ ਤੇ ਸਖਤ ਇਤਰਾਜ਼ ਦਰਸਾਇਆ। ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਇਸ ਮੌਕੇ ਕਿਹਾ ਗਿਆ ਕਿ ਹੁਣ ਤੱਕ ਨਾ ਬਕਾਇਆ ਕਢਵਾਉਣ ਵਾਲੇ ਕਲਰਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਨਵੀਂ ਭਰਤੀ 6635 ਅਤੇ 2364 ਦੇ ਅਧਿਆਪਕਾਂ ਨੂੰ ਵੀ ਦੇ ਬਕਾਏ ਦੀ ਜਲਦ ਕਢਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹਰਮਨਦੀਪ ਸਿੰਘ ਭੰਗਾਲੀ, ਨਵਜੋਤ ਸਿੰਘ ਰਤਨ, ਯਾਦਵਿੰਦਰ ਸਿੰਘ ਸੰਧੂ, ਕਰਨਜੀਤ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਰਾਜਬੀਰ ਸਿੰਘ, ਨਿਰਮਲ ਸਿੰਘ ਭੋਮਾ ਆਦਿ ਹਾਜ਼ਰ ਸਨ।