06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੱਛੂਆ ਚਾਲ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਸੁੰਦਰੀਕਰਨ ਕੰਮ

Ad Position 21
No active advertisement
ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਵਿਰਾਸਤੀ ਦਿਖ ਦੇਣ ਅਤੇ ਉਨ੍ਹਾਂ ਦੇ ਸੁੰਦਰੀਕਰਨ ਕਰਨ ਦੀ ਯੋਜਨਾ ਹੈ। ਜਿਸ ਦੇ ਤਹਿਤ ਪਹਿਲਾਂ ਵਿਰਾਸਤੀ ਮਾਰਗ ਅਤੇ ਸਿਕੰਦਰੀ ਗੇਟ ਰੋਡ ਤੋਂ ਬਾਅਦ ਹੁਣ ਚਾਰ ਹੋਰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਵਿਰਾਸਤੀ ਦਿੱਖ ਦੇਣ ਅਤੇ ਉਨ੍ਹਾਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾਣਾ ਹੈ । ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਘਿਉ ਮੰਡੀ ਰੋਡ, ਸ਼ੇਰਾਂ ਵਾਲਾ ਗੇਟ ਰੋਡ, ਮਾਹਣਾ ਸਿੰਘ ਰੋਡ, ਗੁ: ਸ੍ਰੀ ਰਾਮਸਰ ਸਾਹਿਬ ਰੋਡ ਦਾ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਇਕੋ ਜਿਹੀ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ। ਜਿਸ ‘ਤੇ 39 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ। ਕਰੀਬ 4.5 ਕਿਲੋਮੀਟਰ ਦੀਆਂ ਇਨ੍ਹਾਂ ਸੜਕਾਂ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਘਿਉ ਮੰਡੀ ਰੋਡ ਤੋਂ ਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ ਦੇ ਕੰਮ ਦਾ ਉਦਘਾਟਨ 12 ਅਕਤੂਬਰ 2025 ਨੂੰ ਘਿਉ ਮੰਡੀ ਚੌਕ ਤੋਂ ਕੀਤਾ ਗਿਆ । ਇਹ ਕੰਮ ਮੁਕੰਮਲ ਕਰਨ ਲਈ ਤਿੰਨ ਮਹੀਨੇ ਦਾ ਟੀਚਾ ਰੱਖਿਆ ਸੀ ਪਰ 10 ਮਹੀਨੇ ਹੋ ਗਏ ਅਜੇ ਤੱਕ ਇਸ ਸੜਕ ਦਾ ਕੰਮ ਮੁਕੰਮਲ ਨਹੀਂ ਹੋਇਆ। ਇਸ ਸੜਕ ਦਾ ਕੰਮ ਅਧੂਰਾ ਪਿਆ ਹੋਣ ਕਰਕੇ ਇਹ ਸੜਕ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਬੰਦ ਪਈ ਹੈ । ਇਸ ਸੜਕ ਤੋਂ ਸਿਰਫ਼ ਛੋਟੇ ਵਾਹਨ ਜਿਨ੍ਹਾਂ ‘ਚ ਈ ਰਿਕਸ਼ਾ ਜਾਂ ਮੋਟਰ ਸਾਈਕਲ ਸਕੂਟਰ ਹੀ ਜਬਰਦਸਤੀ ਕਰਨ ਨਾਲ ਨਿਕਲ ਸਕਦਾ ਹੈ। ਜਦੋਂ ਕਿ ਕੰਕਰੀਟ ਦੀ ਬਣੀ ਸੜਕ ‘ਤੇ ਕਈ ਜਗ੍ਹਾ ‘ਤੇ ਸਰੀਆ ਵੀ ਨੰਗਾ ਹੈ, ਦੇ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਸਬੱਬ ਬਣਦੇ ਹਨ। ਇਸ ਸਬੰਧ ਵਿਚ ਐੱਸ. ਈ. ਸਿਵਲ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਸੜਕਾਂ ਦਾ ਨਿਰਮਾਣ ਕਾਰਜ ਸ਼ਰਧਾਲੂਆਂ ਦੀ ਆਵਾਜਾਈ ਨੂੰ ਧਿਆਨ ਵਿਚ ਰੱਖਦੇ ਸ਼੍ਰੋਮਣੀ ਕਮੇਟੀ ਵਲੋਂ ਇਕ ਇਕ ਕਰਕੇ ਬਣਾਉਣ ਲਈ ਕਿਹਾ ਗਿਆ ਹੈ। ਜਿਸ ਨੂੰ ਮੁੱਖ ਰੱਖ ਕੇ ਪ੍ਰਤੀ ਸੜਕ ਦਾ ਟੀਚਾ ਤਿੰਨ ਮਹੀਨੇ ਦਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਡਰਾਇੰਗ ਆਉਣ ‘ਚ ਦੇਰੀ ਹੋਣ ਕਰਕੇ ਪੱਛੜਿਆ ਹੈ। ਬਿਜਲੀ, ਇੰਟਰਨੈਟ, ਕੇਬਲ ਟੀਵੀ ਅਤੇ ਟੈਲੀਫੋਨ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਦੇ ਕੰਮ ਸਾਹਮਣੇ ਸੀਵਰੇਜ ਲਾਈਨਾਂ ਵੱਡੀ ਸਮੱਸਿਆ ਬਣੀਆਂ ਸਨ ਪਰ ਉਹ ਕੰਮ ਵੀ ਲਗਭਗ ਮੁਕੰਮਲ ਹੋ ਗਿਆ ਹੈ । ਸੜਕ ‘ਤੇ ਕੰਕਰੀਟ ਪਾ ਦਿੱਤਾ ਗਿਆ ਹੈ ਜੋ ਥੋੜ੍ਹਾ ਜਿਹਾ ਕੰਮ ਰਹਿ ਗਿਆ ਹੈ। ਉਹ ਜਲਦ ਮੁਕੰਮਲ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਯਸ਼ ਸ਼ਰਮਾ ਭਾਰਤੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ ਨਿਯੁਕਤ ਅਗਲੀ ਖ਼ਬਰ ਫੋਰ ਐੱਸ. ਕਾਲਜ ਆਫ਼ ਕਾਮਰਸ ਫਾਰ ਵਿਮਨ ਵਿਖੇ ਰੋਟਰੈਕਟ ਕਲੱਬ ਨੇ ਸੈਮੀਨਾਰ ਕਰਵਾਇਆ
Ad Position 24
No active advertisement