06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਫੋਰ ਐੱਸ. ਕਾਲਜ ਆਫ਼ ਕਾਮਰਸ ਫਾਰ ਵਿਮਨ ਵਿਖੇ ਰੋਟਰੈਕਟ ਕਲੱਬ ਨੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਜਸਵੰਤ ਸਿੰਘ ਜੱਸ)- ਫੋਰ ਐੱਸ. ਕਾਲਜ ਆਫ ਕਾਮਰਸ ਫਾਰ ਵੂਮੈਨ ਦੇ ਰੋਟਰੈਕਟ ਕਲੱਬ ਨੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੇ ਸਹਿਯੋਗ ਅਤੇ ਡਾਇਰੈਕਟਰ ਜਗਦੀਸ਼ ਸਿੰਘ ਦੀ ਅਗਵਾਈ ਹੇਠ ‘ਪਹਿਲੇ 1000 ਦਿਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਗਾਇਨ ਨਾਲ ਕੀਤੀ ਗਈ। ਪ੍ਰਿੰਸੀਪਲ ਹਰਪ੍ਰੀਤ ਕੌਰ ਉੱਪਲ ਨੇ ਸਵਾਗਤੀ ਭਾਸ਼ਣ ਦੌਰਾਨ ਵਿਦਿਆਰਥਣਾਂ ਨੂੰ ਰੋਟਰੀ ਦੇ ਆਦਰਸ਼ ‘ਨਿਰਸਵਾਰਥ ਸੇਵਾ’ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਚੰਗੀ ਸਿਹਤ ਅਤੇ ਸੰਤੁਲਿਤ ਪੋਸ਼ਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਰੋਟੇਰੀਅਨ ਡਾ. ਗੁਰਪ੍ਰੀਤ ਛਾਬੜਾ, ਪ੍ਰਧਾਨ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਨੇ ਸੰਬੋਧਨ ਕਰਦੇ ਹੋਏ ਮਾਂ ਅਤੇ ਬੱਚੇ ਦੀ ਸਿਹਤ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਮੁੱਖ ਭਾਸ਼ਣ ਰੋਟੇਰੀਅਨ ਡਾ. ਮਨਮੀਤ ਸੋਢੀ ਮੁਖੀ ਬਾਲ ਰੋਗ ਵਿਭਾਗ, ਸਰਕਾਰੀ ਮੈਡੀਕਲ ਕਾਲਜ ਨੇ ਦਿੰਦਿਆਂ ਦੱਸਿਆ ਕਿ ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਉਸਦੇ ਸਿਹਤਮੰਦ ਭਵਿੱਖ ਦੀ ਨੀਂਹ ਹੁੰਦੇ ਹਨ। ਉਨ੍ਹਾਂ ਨੇ ਸੰਤੁਲਿਤ ਖੁਰਾਕ, ਮਾਂ ਦਾ ਦੁੱਧ, ਸਮੇਂ ਸਿਰ ਟੀਕਾਕਰਨ, ਸਰੀਰਕ ਗਤੀਵਿਧੀਆਂ, ਪਿਆਰ ਅਤੇ ਦੇਖਭਾਲ ਦੇ ਮਹੱਤਵ ਬਾਰੇ ਵੀ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਪਲਾਸਟਿਕ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਘਟਾਉਣ ਦੀ ਸਲਾਹ ਦਿੱਤੀ। ਇਸ ਸੈਮੀਨਾਰ ਵਿਚ ਡੀ.ਜੀ.ਐੱਨ. ਰੋਟੇਰੀਅਨ ਐੱਚ. ਐੱਸ. ਜੋਗੀ, ਡਾ. ਸੁਰਿੰਦਰ ਕੌਰ (ਓ.ਐੱਸ.ਡੀ. ਅਕਾਦਮਿਕ), ਰੋਟੇਰੀਅਨ ਰਾਕੇਸ਼ ਕਪੂਰ (ਕਲੱਬ ਚੇਅਰਮੈਨ), ਰੋਟੇਰੀਅਨ ਰਵਨੀਤ ਅਨੇਜਾ (ਕਲੱਬ ਸਕੱਤਰ) ਅਤੇ ਹੋਰ ਮਹਿਮਾਨ ਵੀ ਹਾਜ਼ਰ ਸਨ। ਰੋਟੇਰੀਅਨ ਪਵਨ ਕਪੂਰ ਵਲੋਂ ਧੰਨਵਾਦ ਅਤੇ ਸੈਮੀਨਾਰ ਦਾ ਸੰਚਾਲਨ ਡਾ. ਸਮ੍ਰਿਤੀ ਕਪੂਰ ਅਤੇ ਡਾ. ਟੀਨਾ ਵੋਹਰਾ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕੱਛੂਆ ਚਾਲ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਸੁੰਦਰੀਕਰਨ ਕੰਮ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਰਾਮਜਾਨਕੀ ਮੰਦਰ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ
Ad Position 24
No active advertisement