ਜੰਡਿਆਲਾ ਗੁਰੂ, 1 ਅਗਸਤ (ਅੰਮ੍ਰਿਤ ਪਾਲ ਸਿੰਘ)-ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 57 ਚੋਰੀ ਅਤੇ ਸਨੈਚਿੰਗ ਕੀਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਮੋਬਾਈਲ ਦਿੱਲੀ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਸਨ। ਡੀ.ਐਸ.ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਹੁੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 31 ਜੁਲਾਈ ਨੂੰ ਏ.ਐਸ.ਆਈ. ਹਰਪਾਲ ਸਿੰਘ, ਐਸ.ਆਈ. ਬਲਕਾਰ ਸਿੰਘ, ਐਸ.ਆਈ. ਵਿਕਾਸ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਅਮਰਕੋਟ ਨੇੜੇ ਨਾਕਾਬੰਦੀ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿਚੋਂ ਇਕ ਬੈਗ ਵਿਚ ਰੱਖੇ 57 ਮੋਬਾਈਲ ਫੋਨ ਬਰਾਮਦ ਹੋਏ। ਪੁਲਿਸ ਨੇ ਇਸ ਮਾਮਲੇ ਵਿਚ ਹਰਭੇਜ ਸਿੰਘ, ਅੰਮ੍ਰਿਤਪਾਲ ਸਿੰਘ, ਰਾਜੇਸ਼ ਬੰਸਲ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰਾਹੀਂ ਹਾਸਿਲ ਕੀਤੇ ਜਾਂਦੇ ਸਨ । ਇਸ ਤੋਂ ਇਲਾਵਾ ਉਹ ਸਸਤੇ ਭਾਅ ‘ਤੇ ਚੋਰੀ ਦੇ ਮੋਬਾਈਲ ਖਰੀਦ ਕੇ ਵੀ ਅੱਗੇ ਵੇਚ ਦਿੰਦੇ ਸਨ। ਡੀ.ਐੱਸ.ਪੀ. ਹੁੰਦਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਮੋਬਾਈਲ ਮਕੈਨਿਕ ਹੈ, ਜੋ ਚੋਰੀ ਕੀਤੇ ਮੋਬਾਈਲਾਂ ਦੇ ਪਾਰਟ ਬਦਲ ਕੇ ਜਾਂ ਉਨ੍ਹਾਂ ਦੀ ਪਛਾਣ ਨਾਲ ਛੇੜਛਾੜ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
57 ਚੋਰੀ ਤੇ ਸਨੈਚਿੰਗ ਕੀਤੇ ਮੋਬਾਈਲਾਂ ਸਮੇਤ ਚਾਰ ਕਾਬੂ ਮੋਬਾਈਲ ਮਕੈਨਿਕ ਵੀ ਗ੍ਰਿਫ਼ਤਾਰ
ਜੰਡਿਆਲਾ ਗੁਰੂ, 1 ਅਗਸਤ (ਅੰਮ੍ਰਿਤ ਪਾਲ ਸਿੰਘ)-ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 57 ਚੋਰੀ ਅਤੇ ਸਨੈਚਿੰਗ ਕੀਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਮੋਬਾਈਲ ਦਿੱਲੀ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਸਨ।
ਅਜੀਤ ਡੈਸਕ
02-08-2026