ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)- ਬਟਾਲਾ ’ਚ ਵਾਪਰੇ ਸਮੂਹਿਕ ਜਬਰ ਜਨਾਹ ਦੀ ਪੀੜਤਾ ਨੇ ਅੰਮ੍ਰਿਤਸਰ ‘ਚ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਇਲਜ਼ਾਮ ਲਾਇਆ ਕਿ ਬਟਾਲਾ ਪੁਲਿਸ ਵਲੋਂ ਮੁਲਜ਼ਮਾਂ ਨੂੰ ਬਚਾਉਣ ਲਈ ਪਰਚਾ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਸ ਖਿਲਾਫ ਉਹ ਆਪਣੇ ਵਕੀਲ ਰਾਹੀਂ ਹਾਈਕੋਰਟ ਤੋਂ ਇਨਸਾਫ ਲੈਣ ਲਈ ਪੈਰਵਾਈ ਕਰ ਰਹੀ ਹੈ । ਉਸ ਦਾ ਦੋਸ਼ ਹੈ ਕਿ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਲਈ ਪੁਲਿਸ ਨੇ ਇਕ ਪੱਖੀ ਜਾਂਚ ਕਰਦੇ ਹੋਏ ਕੇਸ ਨੂੰ ਰੱਦ ਕਰ ਦਿੱਤਾ ਜਦਕਿ ਮਾਮਲਾ ਹਾਈ ਕੋਰਟ ਵਿਚ ਵੀ ਵਿਚਾਰ ਅਧੀਨ ਹੈ । ਅੱਜ ਸ਼ਾਮ ਇਥੇ ਪੀੜਤਾ ਦੇ ਵਕੀਲ ਪਰੁਣ ਭਾਗੋਵਾਲੀਆ ਨੇ ਦੋਸ਼ ਲਾਉਂਦਿਆਂ ਦੱਸਿਆ ਕਿ 2 ਅਪ੍ਰੈਲ 2026 ਨੂੰ ਬਟਾਲਾ ਸਿਟੀ ਥਾਣੇ ਵਿਚ ਸਮੂਹਿਕ ਜਬਰ ਜਨਾਹ ਦਾ, ਜਿਸ ਵਿਚ ਸੱਤਾ ਧਿਰ ਦੇ ਆਗੂਆਂ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਨਿਰਪੱਖ ਢੰਗ ਨਾਲ ਨਹੀਂ ਹੋ ਰਹੀ ਸੀ, ਜਿਸ ਕਾਰਨ ਹਾਈ ਕੋਰਟ ਦਾ ਰੁਖ ਕੀਤਾ ਗਿਆ। ਵਕੀਲ ਦਾ ਦੋਸ਼ ਹੈ ਕਿ ਹਾਈ ਕੋਰਟ ਵਲੋਂ ਸਟੇਟਸ ਰਿਪੋਰਟ ਮੰਗੇ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਬਿਨਾਂ ਢੁੱਕਵੇਂ ਕਾਰਨਾਂ ਦੇ ਕੇਸ ਦੀ ਕੈਂਸਲੇਸ਼ਨ ਰਿਪੋਰਟ ਅਦਾਲਤ ਵਿਚ ਦਾਖਲ ਕਰ ਦਿੱਤੀ। ਇਸ ਮਾਮਲੇ ਵਿਚ ਸ਼ਾਮਿਲ ਕੁਝ ਲੋਕ ਪ੍ਰਭਾਵਸ਼ਾਲੀ ਅਹੁਦਿਆਂ ‘ਤੇ ਹਨ, ਜਿਸ ਕਾਰਨ ਜਾਂਚ ਪ੍ਰਭਾਵਿਤ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਰਕੇ ਉਹ ਬਟਾਲਾ ਜਾਣ ਤੋਂ ਵੀ ਡਰਦੇ ਹਨ। ਉਨ੍ਹਾਂ ਨੇ ਹਾਈ ਕੋਰਟ ਤੋਂ ਮਾਮਲੇ ਦੀ ਜਾਂਚ ਕਿਸੇ ਹੋਰ ਜ਼ਿਲ੍ਹੇ ਦੀ ਏਜੰਸੀ ਜਾਂ ਸੀਬੀਆਈ ਤੋਂ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੀੜਤਾ ਨੇ ਕਿਹਾ ਕਿ ਉਸ ਨੂੰ ਝਾਂਸਾ ਦੇ ਕੇ ਘਰ ਬੁਲਾਇਆ ਗਿਆ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਬਾਅਦ ਵਿਚ ਕਥਿਤ ਤੌਰ ‘ਤੇ ਸੱਤ ਦਿਨ ਤੱਕ ਬੰਧਕ ਬਣਾ ਕੇ ਕਈ ਲੋਕਾਂ ਨੇ ਉਸ ਨਾਲ ਸਮੂਹਿਕ ਦੁਰਵਿਵਹਾਰ ਕੀਤਾ। ਇਸ ਉਪਰੰਤ ਭਾਵੇਂ ਕਿ ਉਸਦੀ ਮੈਡੀਕਲ ਜਾਂਚ ਵੀ ਹੋਈ, ਪਰ ਹੁਣ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪੀੜਤਾ ਨੇ ਪੁਲਿਸ ‘ਤੇ ਵੀ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕੀਤੀ। ਦੂਜੇ ਪਾਸ ਜਦੋਂ ਇਸ ਸਬੰਧੀ ਆਮ ਆਦਮੀਂ ਪਾਰਟੀ ਦੇ ਬਟਾਲਾ ਨਾਲ ਸਬੰਧਤ ਆਗੂਆਂ ਦੇ ਨਾਮ ਸਾਹਮਣੇ ਆਉਣ ‘ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ‘ਚੋਂ ਕਿਸੇ ਨੇ ਵੀ ਆਪਣਾ ਫੋਨ ਚੁੱਕ ਕੇ ਆਪਣਾ ਪੱਖ ਦੇਣਾ ਉਚਿਤ ਨਹੀਂ ਸਮਝਿਆ।
ਬਟਾਲਾ ਸਮੂਹਿਕ ਜਬਰ ਜਨਾਹ ਦੀ ਪੀੜਤਾ ਅੰਮ੍ਰਿਤਸਰ ’ਚ ਹੋਈ ਮੀਡੀਆ ਦੇ ਰੂ ਬ ਰੂ * ਪੁਲਿਸ ’ਤੇ ਲਾਏ ਪਰਚਾ ਰੱਦ ਕਰਨ ਦੇ ਦੋਸ਼ * ਪੀੜਤਾ ਦੇ ਵਕੀਲ ਨੇ ਖੜਕਾਇਆ ਹਾਈਕੋਰਟ ਦਾ ਕੁੰਡਾ
ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)- ਬਟਾਲਾ ’ਚ ਵਾਪਰੇ ਸਮੂਹਿਕ ਜਬਰ ਜਨਾਹ ਦੀ ਪੀੜਤਾ ਨੇ ਅੰਮ੍ਰਿਤਸਰ ‘ਚ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਇਲਜ਼ਾਮ ਲਾਇਆ ਕਿ ਬਟਾਲਾ ਪੁਲਿਸ ਵਲੋਂ ਮੁਲਜ਼ਮਾਂ ਨੂੰ ਬਚਾਉਣ ਲਈ ਪਰਚਾ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਸ ਖਿਲਾਫ ਉਹ ਆਪਣੇ ਵਕੀਲ ਰਾਹੀਂ ਹਾਈਕੋਰਟ ਤੋਂ ਇਨਸਾਫ ਲੈਣ ਲਈ ਪੈਰਵਾਈ ਕਰ ਰਹੀ ਹੈ । ਉਸ ਦਾ ਦੋਸ਼ ਹੈ ਕਿ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਲਈ ਪੁਲਿਸ ਨੇ ਇਕ ਪੱਖੀ ਜਾਂਚ ਕਰਦੇ ਹੋਏ ਕੇਸ ਨੂੰ ਰੱਦ ਕਰ ਦਿੱਤਾ ਜਦਕਿ ਮਾਮਲਾ ਹਾਈ ਕੋਰਟ ਵਿਚ ਵੀ ਵਿਚਾਰ ਅਧੀਨ ਹੈ ।
ਅਜੀਤ ਡੈਸਕ
02-08-2026