ਪਿੰਡ ਜੇਠੂਵਾਲ ’ਚ ਹੋਪ ਸੁਸਾਇਟੀ ਨੇ ਲਾਏ ਫਲਦਾਰ ਬੂਟੇ-ਡਾ. ਰੰਧਾਵਾ
ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)-ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਬਟਾਲਾ ਰੋਡ ਵਿਖੇ ਮਹਾਂਰਿਸ਼ੀ ਵਾਲਮੀਕਿ ਮੰਦਰ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਫੁੱਲ ਅਤੇ ਫਲਦਾਰ ਬੂਟੇ ਲਗਾਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਹੋਪ ਸੁਸਾਇਟੀ ਦੇ ਪ੍ਰਧਾਨ ਡਾ: ਲਖਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਇਸ ਕਾਰਜ ਲਈ ਭਰਪੂਰ ਪਿਆਰ ਤੇ ਸਹਿਯੋਗ ਦਿੱਤਾ, ਜਿਸ ਲਈ ਉਹ ਹਮੇਸ਼ਾ ਪਿੰਡ ਜੇਠੂਵਾਲ ਵਾਸੀਆਂ ਦੇ ਰਿਣੀ ਰਹਿਣਗੇ।
ਅੰਮ੍ਰਿਤਸਰ, 1 ਅਗਸਤ (ਰੇਸ਼ਮ ਸਿੰਘ)-ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਬਟਾਲਾ ਰੋਡ ਵਿਖੇ ਮਹਾਂਰਿਸ਼ੀ ਵਾਲਮੀਕਿ ਮੰਦਰ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਫੁੱਲ ਅਤੇ ਫਲਦਾਰ ਬੂਟੇ ਲਗਾਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਹੋਪ ਸੁਸਾਇਟੀ ਦੇ ਪ੍ਰਧਾਨ ਡਾ: ਲਖਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਇਸ ਕਾਰਜ ਲਈ ਭਰਪੂਰ ਪਿਆਰ ਤੇ ਸਹਿਯੋਗ ਦਿੱਤਾ, ਜਿਸ ਲਈ ਉਹ ਹਮੇਸ਼ਾ ਪਿੰਡ ਜੇਠੂਵਾਲ ਵਾਸੀਆਂ ਦੇ ਰਿਣੀ ਰਹਿਣਗੇ। ਪਿੰਡ ਵਾਸੀਆਂ ਵਲੋਂ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਸ: ਰੰਧਾਵਾ ਨੇ ਦੱਸਿਆ ਕਿ ਇਸੇ ਤਥੇਰ੍ਹਾਂ ਹਲਕਾ ਅਟਾਰੀ ਦੇ ਪਿੰਡ ਸੁਧਾਰਪੁਰੀ ਗੁਰਦੁਆਰਾ ਸੰਤ ਬਾਬਾ ਹਰਜੀਤ ਸਿੰਘ ਵਿਖ਼ੇ ਹੋਪ ਸੋਸਾਇਟੀ ਅੰਮ੍ਰਿਤਸਰ ਵਲੋਂ ਫਲਦਾਰ ਬੂਟੇ ਲਗਾਏ ਗਏ, ਜਿੱਥੇ ਉਨ੍ਹਾਂ ਨੂੰ ਜੀ ਆਇਆਂ ਆਖਿਆ, ਉੱਥੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦੇ ਨਾਲ ਨਿਵਾਜਿਆ ਗਿਆ।