06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਰਤੀਯ ਡਾਕ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ’ਚ ਹੜਤਾਲ ਦੀ ਚਿਤਾਵਨੀ

ਅੰਮ੍ਰਿਤਸਰ, 3 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਗਰੁੱਪ ਸੀ ਦੇ ਸਰਕਲ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਲੋਂ ਭਾਰਤੀਯ ਡਾਕ ਵਿਭਾਗ ਨੂੰ ਵਿਦੇਸ਼ੀ ਕੰਪਨੀ ਮਕੰਜੀ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਉਸ ਦੇ ਵਿਰੋਧ ਦੇ ‘ਚ ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ, ਜਿਸ ਦੇ ਪਹਿਲੇ ਪੜਾਅ ‘ਚ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ।

Ad Position 21
No active advertisement
ਅਜੀਤ ਡੈਸਕ 04-08-2026
ਅੰਮ੍ਰਿਤਸਰ, 3 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਗਰੁੱਪ ਸੀ ਦੇ ਸਰਕਲ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਲੋਂ ਭਾਰਤੀਯ ਡਾਕ ਵਿਭਾਗ ਨੂੰ ਵਿਦੇਸ਼ੀ ਕੰਪਨੀ ਮਕੰਜੀ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਉਸ ਦੇ ਵਿਰੋਧ ਦੇ ‘ਚ ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ, ਜਿਸ ਦੇ ਪਹਿਲੇ ਪੜਾਅ ‘ਚ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਨਿੱਜੀਕਰਨ ਦੀ ਗੱਲ ਨਾ ਛੱਡੀ ਤਾ ਤੀਸਰੇ ਪੜਾਅ ਦੇ ਤਹਿਤ 5 ਅਗਸਤ 2026 ਨੂੰ ਇਕ ਦਿਨ ਦੀ ਹੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਮਿਤੀ 18 ਅਗਸਤ 2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਸਮੇ ਪੋਸਟਮੈਨ ਅਤੇ ਏ. ਟੀ. ਐੱਸ. ਯੂਨੀਅਨ, ਅੰਮਿਤਸਰ ਦੇ ਡਵੀਜ਼ਨ ਸਕੱਤਰ ਹਰਨੇਕ ਸਿੰਘ ਨੇ ਪੋਸਟਮੈਨ ਉੱਪਰ ਲਗਾਤਾਰ ਕੰਮ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਰਾਮ ਸਿੰਘ, ਸਰਕਲ ਸਕੱਤਰ ਜੀ. ਡੀ. ਐਸ . ਯੂਨੀਅਨ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਕਿਵੇ ਮੁਲਾਜਮ ਟਾਰਗੇਟ ਪੂਰੇ ਕਰਨ ਲਈ ਆਪਣੀ ਜੇਬ ਵਿਚੋਂ ਪੈਸੇ ਪਾ ਕੇ ਟਾਰਗੇਟ ਪੂਰੇ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਕਿਵੇਂ ਮੁਲਾਜਮਾਂ ਦੇ ਉੱਪਰ ਕੰਮ ਦਾ ਦਬਾਅ ਬਣਾ ਰਹੀ ਹੈ ਪਰ ਮੁਲਾਜਮਾਂ ਅਤੇ ਦਫਤਰਾਂ ‘ਚ ਆਉਣ ਵਾਲੀ ਪਬਲਿਕ ਲਈ ਪਾਣੀ ਤਕ ਦੀ ਸਹੂਲਤ ਨਹੀਂ ਹੈ, ਜਿਸ ਕਰਕੇ ਸਾਰਾ ਹੀ ਮੁਲਜ਼ਮ ਵਰਗ ਬਹੁਤ ਪ੍ਰੇਸ਼ਾਨ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਵਾਈਸ ਪ੍ਰਧਾਨ ਭਾਰਤੀਯ ਪੋਸਟਲ ਮੁਲਾਜਮ ਫੈਡਰੇਸ਼ਨ ਨਵੀਂ ਦਿੱਲੀ, ਮਨਜੀਤ ਸਿੰਘ ਸਰਕਲ ਸਕੱਤਰ ਪੈਨਸ਼ਨਰ ਸੰਘ, ਭੁਪਿੰਦਰ ਸਿੰਘ ਡਵੀਜ਼ਨ ਸਕੱਤਰ, ਸਰਬਜੀਤ ਸਿੰਘ, ਗੁਰਮੀਤ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਗੁਲਬਾਗ ਸਿੰਘ, ਮੈਡਮ ਰਜਨੀ ਗੁਪਤਾ, ਰਜਵੰਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਬਰਨਾਲਾ ਸਫ਼ਾਈ ਸੇਵਕਾਂ ਦੇ ਹੱਕ ’ਚ ਚੱਲ ਰਹੇ ਰੋਸ ਧਰਨੇ ’ਚ ਰਿੰਕੂ ਨਰੂਲਾ ਨੇ ਕੀਤੀ ਸ਼ਮੂਲੀਅਤ
Ad Position 24
No active advertisement