05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅੰਮ੍ਰਿਤਸਰ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ * ਪੁਲਿਸ ਅਦਾਰਿਆਂ ’ਤੇ ਬੰਬ ਸੁੱਟਣ ਲਈ ਕਰ ਰਹੇ ਸਨ ਰੇਕੀ-ਪੁਲਿਸ ਕਮਿਸ਼ਨਰ * ਰੇਲਵੇ ਟਰੈਕਾਂ ’ਤੇ ਸਰਵਲੈਂਸ ਕੈਮਰੇ ਲਾਏ ਜਾਣ ਦਾ ਵੀ ਲੱਗਿਆ ਪਤਾ

ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿ ਦੀ ਬਦਨਾਮ ਏਂਜੰਸੀ ਆਈ. ਐਸ.

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿ ਦੀ ਬਦਨਾਮ ਏਂਜੰਸੀ ਆਈ.ਐਸ.ਆਈ. ਦੀ ਹਮਾਇਤ ਵਾਲੇ 2 ਸਰਹੱਦ ਪਾਰਲੇ ਅੱਤਵਾਦੀ ਮੋਡਿਊਲਾਂ ਦਾ ਪਰਦਾਫਾਸ਼ ਕਰਕੇ 4 ਨਾਬਾਲਗਾਂ ਸਮੇਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 9 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਪਿਸਤੌਲ ਅਤੇ ਚਾਰ ਪੈਟਰੋਲ ਬੋਤਲ ਬੰਬ ਵੀ ਬਰਾਮਦ ਕੀਤੇ ਹਨ। ਇਹ ਖ਼ੁਲਾਸਾ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੰਸ਼ ਕੁਮਾਰ (19) ਅਤੇ ਅਨਮੋਲ ਸਿੰਘ ਉਰਫ਼ ਸਾਹਿਲ (20) ਦੋਵੇਂ ਵਾਸੀ ਪੱਟੀ (ਤਰਨ ਤਾਰਨ), ਹਰਮਨ ਸਿੰਘ ਉਰਫ਼ ਹੰਮੂ (24) ਅਤੇ ਸੁਖਦੇਵ ਸਿੰਘ (30) ਦੋਵੇਂ ਵਾਸੀ ਪਿੰਡ ਝੰਜੋਟੀ (ਅੰਮ੍ਰਿਤਸਰ), ਸੁਖਮਨ ਸਿੰਘ (19) ਵਾਸੀ ਪਿੰਡ ਜੋਥ (ਅੰਮ੍ਰਿਤਸਰ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਵਿਚ 4 ਨਾਬਾਲਗ ਲੜਕੇ ਵੀ ਸ਼ਾਮਿਲ ਹੈ। ਪਿਸਤੌਲਾਂ ਅਤੇ ਪੈਟਰੋਲ ਬੰਬਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਇਕ ਚੋਰੀ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਿਤ ਆਈ.ਐਸ.ਆਈ. ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਜੋ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਸੁਰੱਖਿਆ ਅਦਾਰਿਆਂ ਦੀ ਰੇਕੀ ਕਰਨ, ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਅਤੇ ਅਮਨ-ਸ਼ਾਂਤੀ ਭੰਗ ਕਰਨ ਲਈ ਸਥਾਨਕ ਨੌਜਵਾਨਾਂ ਨੂੰ ਭਰਤੀ ਕਰਦੇ ਸਨ। ਜਾਂਚ ਦੌਰਾਨ ਰੇਲਵੇ ਟਰੈਕਾਂ ਦੇ ਨੇੜੇ ਇਨ੍ਹਾਂ ਵਲੋਂ ਸਰਵੇਲੈਂਸ ਕੈਮਰੇ ਲਗਾਉਣ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ ਦੀਆਂ ਤਸਵੀਰਾਂ ਵਿਦੇਸ਼ੀ ਹੈਂਡਲਰਾਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਡੀ.ਸੀ.ਪੀ. ਸੀਰੀਵਨੇਲਾ, ਏ.ਸੀ.ਪੀ. ਪ੍ਰੀਤਇੰਦਰ ਸਿੰਘ, ਇੰਸ: ਹਰਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨੇ ਚੀਨ ਤੋਂ ਕੀਤੀ 1.3 ਅਰਬ ਡਾਲਰ ਦੀ ਮੁੜ ਮੰਗ ਅਗਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ’ਤੇ 31500 ਅਮਰੀਕੀ ਡਾਲਰ ਸਮੇਤ ਇਕ ਯਾਤਰੀ ਕਾਬੂ ਰਾਜਾਸਾਂਸੀ ਹਵਾਈ ਅੱਡੇ ਤੋਂ ਵਾਇਆ ਦਿੱਲੀ ਬੈਂ...
Ad Position 24
No active advertisement