ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਪਿਆ ਭਾਰੀ ਮੀਂਹ
ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)- ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ‘ਚ ਮੀਂਹ ਪੈਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਲੰਘੇ 24 ਘੰਟਿਆਂ ‘ਚ ਪਟਿਆਲਾ ‘ਚ ਸਭ ਤੋਂ ਵਧੇਰੇ ਬਰਸਾਤ ਹੋਈ ਜੋ 145.
ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)- ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ‘ਚ ਮੀਂਹ ਪੈਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਲੰਘੇ 24 ਘੰਟਿਆਂ ‘ਚ ਪਟਿਆਲਾ ‘ਚ ਸਭ ਤੋਂ ਵਧੇਰੇ ਬਰਸਾਤ ਹੋਈ ਜੋ 145.0 ਮਿਲੀਮੀਟਰ ਤੱਕ ਦਰਜ ਕੀਤੀ ਗਈ। ਇਸੇ ਦੌਰਾਨ ਚੰਡੀਗੜ੍ਹ ‘ਚ 20.5 ਮਿਲੀਮੀਟਰ ਤੋਂ ਲੈ ਕੇ 42 ਮਿਲੀਮੀਟਰ ਤੱਕ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ‘ਚ ਪੰਜਾਬ ਦੇ ਕਈ ਇਲਾਕਿਆ ‘ਚ ਭਾਰੀ ਮੀਂਹ ਪੈ ਸਕਦਾ ਹੈ । ਪਿਛਲੇ 24 ਘੰਟਿਆਂ ‘ਚ ਅੰਮ੍ਰਿਤਸਰ 32.2 ਮਿਲੀਮੀਟਰ, ਲੁਧਿਆਣਾ ‘ਚ 28 ਮਿਲੀਮੀਟਰ, ਪਠਾਨਕੋਟ ‘ਚ 31.0 ਮਿਲੀਮੀਟਰ, ਨਵਾਂ ਸ਼ਹਿਰ ‘ਚ 43.3 ਮਿਲੀਮੀਟਰ, ਬਰਨਾਲਾ ‘ਚ 40 ਮਿਲੀਮੀਟਰ, ਹੁਸ਼ਿਆਰਪੁਰ ‘ ਚ 64.5 ਮਿਲੀਮੀਟਰ, ਰੂਪ ਨਗਰ ‘ਚ 62 ਮਿਲੀਮੀਟਰ, ਮੋਹਾਲੀ ‘ਚ 28 ਮਿਲੀਮੀਟਰ ਤੱਕ ਮੀਂਹ ਪਿਆ। ਪੰਜਾਬ ਦੇ ਵੱਡੇ ਹਿੱਸੇ ਵਿਚ ਮੀਂਹ ਪੈਣ ਦੇ ਕਾਰਨ ਤਾਪਮਾਨ ਵਿਚ ਕੁਝ ਗਿਰਾਵਟ ਆਈ ਹੈ ਅਤੇ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ 6 ਅਗਸਤ ਤੱਕ ਸੂਬੇ ਦੇ ਕਈ ਇਲਾਕਿਆ ‘ਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਵਿਭਾਗ ਵਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।