05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਵਿਖੇ ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਲੈਕਚਰ

ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਬੇਰੀ ਗੇਟ ਅੰਮ੍ਰਿਤਸਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਦੀ ਯੋਗ ਅਗਵਾਈ ਹੇਠ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਸ਼ੁਰੂਆਤੀ ਪਛਾਣ ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਹੈਲਥ ਕਲੱਬ ਅਤੇ ਲਿਟਰੇਰੀ ਕਲੱਬ ਵਲੋਂ ਫੁਲਕਾਰੀ - ਵੂਮੈਨ ਆਫ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ‘ਚ ਪ੍ਰਿਯੰਕਾ ਗੋਇਲ, ਨੇਹਾ ਸ਼ਰਮਾ, ਡਾ. ਰੂਮਿਤਾ ਅਰੋੜਾ, ਨਵਕਿਰਤ ਅਤੇ ਸ੍ਰੀਮਤੀ ਹਰਕਮਲ ਦੀ ਵਿਸ਼ੇਸ਼ ਭੂਮਿਕਾ ਰਹੀ। ਮੁੱਖ ਬੁਲਾਰੇ ਸ੍ਰੀਮਤੀ ਹਰਕਮਲ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਸਰਵਾਈਕਲ ਕੈਂਸਰ ਮਹਿਲਾਵਾਂ ‘ਚ ਹੋਣ ਵਾਲੇ ਸਭ ਤੋਂ ਆਮ ਕੈਂਸਰਾਂ ਵਿਚੋਂ ਇਕ ਹੈ, ਪਰ ਇਹ ਉਨ੍ਹਾਂ ਕੈਂਸਰਾਂ ‘ਚ ਸ਼ਾਮਿਲ ਹੈ ਜਿਸ ਦੀ ਸਮੇਂ ਸਿਰ ਰੋਕਥਾਮ ਅਤੇ ਸ਼ੁਰੂਆਤੀ ਪਛਾਣ ਸੰਭਵ ਹੈ। ਇਹ ਬਿਮਾਰੀ ਮੁੱਖ ਤੌਰ ‘ਤੇ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਕਾਰਨ ਹੁੰਦੀ ਹੈ। ਸਮੇਂ ਸਿਰ ਐੱਚ. ਪੀ. ਵੀ. ਵੈਕਸੀਨ, ਨਿਯਮਿਤ ਪੈਪ ਸਮੀਅਰ ਅਤੇ ਐੱਚ. ਪੀ. ਵੀ. ਸਕ੍ਰੀਨਿੰਗ ਕਰਵਾਉਣ ਨਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਇਸ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਅਕਸਰ ਕੋਈ ਸਪਸ਼ਟ ਲੱਛਣ ਨਹੀਂ ਹੁੰਦੇ, ਇਸ ਲਈ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ। ਸਮੇਂ ਸਿਰ ਪਛਾਣ ਹੋਣ ‘ਤੇ ਇਸ ਦਾ ਸਫਲ ਇਲਾਜ ਸੰਭਵ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਨੇ ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਦੀ ਟੀਮ ਅਤੇ ਕਾਲਜ ਦੇ ਹੈਲਥ ਕਲੱਬ ਅਤੇ ਲਿਟਰੇਰੀ ਕਲੱਬ ਨੂੰ ਇਸ ਲੋਕ-ਹਿਤੈਸ਼ੀ ਪ੍ਰੋਗਰਾਮ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਗਿਆਨੋ ਦੇਵੀ ਨਮਿਤ ਰਸਮ ਕਿਰਿਆ ਅੱਜ ਅਗਲੀ ਖ਼ਬਰ ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਕਾਰਨ ਜੀ.ਐੱਸ.ਟੀ. ’ਚ 20% ਦਾ ਵਾਧਾ-ਧੰਜਲ
Ad Position 24
No active advertisement