05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਇੰਟੈਕ ਪੰਜਾਬ ਤੇ ਅੰਮ੍ਰਿਤਸਰ ਚੈਪਟਰ ਵਲੋਂ ਰਾਜ ਪੱਧਰੀ ‘ਫਿਲਮਇਟ ਇੰਡੀਆ ਫ਼ਿਲਮ ਵਰਕਸ਼ਾਪ’ ਪੰਜਾਬ ਭਰ ਦੇ 80 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)- ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਇੰਟੈਕ ਦੇ ਪੰਜਾਬ ਅਤੇ ਅੰਮ੍ਰਿਤਸਰ ਚੈਪਟਰ ਦੇ ਸਹਿਯੋਗ ਨਾਲ ਹੈਰੀਟੇਜ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ (ਹੈਕਸ) ਵਿੰਗ ਵਲੋਂ ਰਾਜ ਪੱਧਰੀ ‘ਫਿਲਮਇਟ ਇੰਡੀਆ ਫ਼ਿਲਮ ਵਰਕਸ਼ਾਪ’ ਦਾ ਆਯੋਜਨ ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਕਾਦੀਆਂ ਆਦਿ ਤੋਂ 14 ਤੋਂ ਵਧ ਸਕੂਲਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦੇ ਤਕਰੀਬਨ 80 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹਜਨਕ ਢੰਗ ਨਾਲ ਇਸ ਵਰਕਸ਼ਾਪ ‘ਚ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)- ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਇੰਟੈਕ ਦੇ ਪੰਜਾਬ ਅਤੇ ਅੰਮ੍ਰਿਤਸਰ ਚੈਪਟਰ ਦੇ ਸਹਿਯੋਗ ਨਾਲ ਹੈਰੀਟੇਜ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ (ਹੈਕਸ) ਵਿੰਗ ਵਲੋਂ ਰਾਜ ਪੱਧਰੀ ‘ਫਿਲਮਇਟ ਇੰਡੀਆ ਫ਼ਿਲਮ ਵਰਕਸ਼ਾਪ’ ਦਾ ਆਯੋਜਨ ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਕਾਦੀਆਂ ਆਦਿ ਤੋਂ 14 ਤੋਂ ਵਧ ਸਕੂਲਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦੇ ਤਕਰੀਬਨ 80 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹਜਨਕ ਢੰਗ ਨਾਲ ਇਸ ਵਰਕਸ਼ਾਪ ‘ਚ ਹਿੱਸਾ ਲਿਆ। ਇੰਟੈਕ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਰਕਸ਼ਾਪ ‘ਚ ਮੁੱਖ ਮਹਿਮਾਨ ਵਜੋਂ ਪੂਰਨਿਮਾ ਦੱਤ, ਪ੍ਰਿੰਸੀਪਲ ਡਾਇਰੈਕਟਰ, ਹੈਕਸ ਇੰਟੈਕ ਨਵੀਂ ਦਿੱਲੀ ਅਤੇਰਾਜੀਵ ਕੁਮਾਰ ਸ਼ਰਮਾ, ਪ੍ਰਿੰਸੀਪਲ, ਸਪਰਿੰਗ ਡੇਲ ਸੀਨੀਅਰ ਸਕੂਲ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਫਿਲਮਮੇਕਰ ਹਿਮਾਂਸ਼ੀ ਸੈਣੀ ਅਤੇ ਹੈਕਸ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰਾਂਜਲੀ ਸੈਣੀ ਵੀ ਹਾਜ਼ਰ ਰਹੇ । ਸਮਾਗਮ ’ਚ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਕਮਲ ਚੰਦ ਅਤੇ ਪ੍ਰਿੰਸੀਪਲ ਰਾਜੀਵ ਸ਼ਰਮਾ ਨੇ ਇੰਟੈਕ ਦਾ ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਲਈ ਧੰਨਵਾਦ ਪ੍ਰਗਟ ਕੀਤਾ । ਸਮਾਗਮ ਦੇ ਅੰਤ ‘ਚ ਕਨਵੀਨਰ ਅੰਮ੍ਰਿਤਸਰ ਗਗਨਦੀਪ ਸਿੰਘ ਵਿਰਕ ਅਤੇ ਕਨਵੀਨਰ ਇੰਟੈਕ ਚੈਪਟਰ ਤਰਨਤਾਰਨ ਡਾ: ਬਲਜੀਤ ਕੌਰ ਨੇ ਇੰਟੈਕ ਪੰਜਾਬ ਚੈਪਟਰ ਵਲੋਂ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਇੰਟੈਕ ਚੈਪਟਰ ਜਲੰਧਰ ਤੋਂ ਹਰਪ੍ਰੀਤ ਸਿੰਘ ਬੱਲ ਅਤੇ ਗੁਰਦਾਸਪੁਰ ਤੋਂ ਹਰਪ੍ਰੀਤ ਸਿੰਘ ਭੱਟੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ । ਇਸ ਵਰਕਸ਼ਾਪ ਦਾ ਅੰਤਿਮ ਚਰਣ ਦਸੰਬਰ ‘ਚ ਅੰਮ੍ਰਿਤਸਰ ਵਿਖੇ ਹੀ ਇਕ ਵੱਡੇ ਸਮਾਗਮ ਦੌਰਾਨ ਹੋਵੇਗਾ, ਜਿੱਥੇ ਭਾਗ ਲੈਣ ਵਾਲੇ ਵਿਦਿਆਰਥੀ ਆਪਣੇ ਵਲੋਂ ਬਣਾਈਆਂ ਗਈਆਂ ਫ਼ਿਲਮਾਂ ਪੇਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦਾ ਮਾਮਲਾ ਤਰੁਣ ਚੁੱਘ ਵਲੋਂ ਅਨੁਸੂਚਿਤ ਜਾਤੀ ਕਮਿਸ਼ਨ ਤੱਕ ਪਹੁੰਚਾਉਣ ਦਾ ਸ਼ੰਟੀ ਵਲੋਂ ਸਵਾਗਤ ਅਗਲੀ ਖ਼ਬਰ ਸ੍ਰੀਮਤੀ ਗਿਆਨੋ ਦੇਵੀ ਨਮਿਤ ਰਸਮ ਕਿਰਿਆ ਅੱਜ
Ad Position 24
No active advertisement