ਅੰਮ੍ਰਿਤਸਰ ’ਚ ਲੱਗੇ ਚੰਨੀ ਖ਼ਿਲਾਫ਼ ਪੋਸਟਰ : ਪੋਸਟਰ ’ਚ ਨੰਬਰ ਲਿਖੇ ਜਾਣ ਤੋਂ ਭੜਕੀ ਇਕ ਔਰਤ
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ)-ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ‘ਚ ਚਿਪਕਾਏ ਪੋਸਟਰਾਂ ਦਾ ਮਾਮਲਾ ਉਸ ਵੇਲੇ ਵਿਵਾਦਾਂ ਦੇ ਘੇਰੇ ‘ਚ ਆ ਗਿਆ ਜਦੋਂ ਕਿ ਪੋਸਟਰ ਦੇ ਹੇਠਾਂ ਜ਼ਾਰੀ ਕਰਤਾ ਨੰਬਰ ਇਕ ਅਜਿਹੀ ਔਰਤ ਦਾ ਨਿਕਲਿਆ, ਜਿਸ ਦਾ ਰਾਜਨੀਤੀ ਨਾਲ ਦੂਰ ਦਾ ਵੀ ਲੈਣਾ ਦੇਣਾ ਨਹੀਂ ਸੀ। ਜਦੋਂ ਉਸ ਔਰਤ ਨੂੰ ਫੋਨ ਆਉਣੇ ਸ਼ੁਰੂ ਹੋ ਗਏ।
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ)-ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ‘ਚ ਚਿਪਕਾਏ ਪੋਸਟਰਾਂ ਦਾ ਮਾਮਲਾ ਉਸ ਵੇਲੇ ਵਿਵਾਦਾਂ ਦੇ ਘੇਰੇ ‘ਚ ਆ ਗਿਆ ਜਦੋਂ ਕਿ ਪੋਸਟਰ ਦੇ ਹੇਠਾਂ ਜ਼ਾਰੀ ਕਰਤਾ ਨੰਬਰ ਇਕ ਅਜਿਹੀ ਔਰਤ ਦਾ ਨਿਕਲਿਆ, ਜਿਸ ਦਾ ਰਾਜਨੀਤੀ ਨਾਲ ਦੂਰ ਦਾ ਵੀ ਲੈਣਾ ਦੇਣਾ ਨਹੀਂ ਸੀ। ਜਦੋਂ ਉਸ ਔਰਤ ਨੂੰ ਫੋਨ ਆਉਣੇ ਸ਼ੁਰੂ ਹੋ ਗਏ। ਇਹ ਔਰਤ ਖੁਦ ਮੀਡੀਆ ਸਾਹਮਣੇ ਆਈ ਤੇ ਕਿਹਾ ਕਿ ਉਹ ਇਸ ਦੀ ਪੁਲਿਸ ਨੂੰ ਸ਼ਿਕਾਇਤ ਕਰੇਗੀ। ਉਸਨੇ ਦਾਅਵਾ ਕੀਤਾ ਕਿ ਉਸਦਾ ਨੰਬਰ ਉਸਦੀ ਇਜ਼ਾਜਤ ਤੋਂ ਬਗੈਰ ਹੀ ਪੋਸਟਰ ਦੇ ਹੇਠਾ ਦਿੱਤਾ ਗਿਆ। ਇਹ ਪੋਸਟਰ ਚੰਨੀ ਖ਼ਿਲਾਫ਼ ਇਹ ਕਹਿ ਕੇ ਪਾਏ ਗਏ ਸਨ ਕਿ ‘ਘਰ ਘਰ ‘ਚ ਚਲੀ ਗੱਲ ਚੰਨੀ ਚੱਲਿਆ ਭਾਜਪਾ ਵੱਲ’। ‘ਰਾਹੁਲ ਗਾਂਧੀ ਤੋਂ ਇਕ ਹੀ ਪੁਕਾਰ ਚੰਨੀ ਨੂੰ ਕਰੋ ਕਾਂਗਰਸ ਤੋਂ ਬਾਹਰ’ ਇਸ ਤਰ੍ਹਾਂ ਦੀ ਸ਼ਬਦਾਵਲੀ ਦੇਖ ਕੇ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਇਹ ਕਾਂਗਰਸ ਦੀ ਅੰਦਰੂਨੀ ਕਾਟੋ ਕਲੇਸ਼ ਦਾ ਹੀ ਨਤੀਜ਼ਾ ਹੈ ਅਤੇ ਦੂਜੀ ਧਿਰ ਦੇ ਵਿਅਕਤੀ ਵਲੋਂ ਅਜਿਹੇ ਪੋਸਟਰ ਰਾਤੋ ਰਾਤ ਲਗਵਾ ਦਿੱਤੇ। ਇਥੇ ਕੰਪਨੀ ਬਾਗ ‘ਚ ਲੱਗੇ ਪੋਸਟਰ ਪਾੜਨ ਆਈ ਬੀਬੀ ਨੇ ਦੱਸਿਆ ਕਿ ਉਹ ਬੁਟੀਕ ਦਾ ਕੰਮ ਕਰਦੀ ਹੈ ਅਤੇ ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਹੈ, ਅੱਜ ਸਵੇਰੇ ਸਵੇਰ ਉਸਦੇ ਨੰਬਰ ‘ਤੇ ਚੰਨੀ ਦੇ ਪੋਸਟਰ ਲਾਏ ਜਾਣ ਦੀ ਪੁਛਗਿੱਛ ਲਈ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਜਿਸ ਤੋਂ ਉਹ ਪ੍ਰੇਸ਼ਾਨ ਹੋ ਗਈ। ਉਸਨੇ ਕਿਹਾ ਕਿ ਉਹ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕਰੇਗੀ।