06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਰਾਜਾਸਾਂਸੀ ਹਵਾਈ ਅੱਡੇ ਬਾਹਰ ਮੁੱਖ ਸੜਕ ’ਤੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ * ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦਾ ਗੰਦਗੀ ਨਾਲ ਹੋ ਰਿਹਾ ਸਵਾਗਤ, ਪ੍ਰਸ਼ਾਸਨ ਬੇਖਬਰ * ਸੈਲਾਨੀਆਂ ਅਤੇ ਸ਼ਰਧਾਲੂਆਂ ਅੱਗੇ ਧੁੰਦਲੀ ਹੋ ਰਹੀ ਅੰਮ੍ਰਿਤਸਰ ਦੀ ਸਾਖ

ਅਜਨਾਲਾ/ਰਾਜਾਸਾਂਸੀ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਨੂੰ ਜਾਣ ਵਾਲੇ ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ ਦੇ ਟੀ-ਪੁਆਇੰਟ ਨੇੜੇ ਪਿਛਲੇ ਕ ਰੀਬ 6 ਮਹੀਨਿਆਂ ਤੋਂ ਸੀਵਰੇਜ਼ ਦਾ ਗੰਦਾ ਅਤੇ ਬਦਬੂਦਾਰ ਪਾਣੀ ਲਗਾਤਾਰ ਖੜ੍ਹਾ ਰਹਿਣ ਨਾਲ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸੜਕ ਹੀ ਛੱਪੜ ਦਾ ਰੂਪ ਧਾਰ ਚੁੱਕੀ ਹੈ । ਇਹ ਨਜ਼ਾਰਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਫ਼ਾਈ ਅਤੇ ਬੁਨਿਆਦੀ ਢਾਂਚੇ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 06-08-2026
ਅਜਨਾਲਾ/ਰਾਜਾਸਾਂਸੀ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਨੂੰ ਜਾਣ ਵਾਲੇ ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ ਦੇ ਟੀ-ਪੁਆਇੰਟ ਨੇੜੇ ਪਿਛਲੇ ਕ ਰੀਬ 6 ਮਹੀਨਿਆਂ ਤੋਂ ਸੀਵਰੇਜ਼ ਦਾ ਗੰਦਾ ਅਤੇ ਬਦਬੂਦਾਰ ਪਾਣੀ ਲਗਾਤਾਰ ਖੜ੍ਹਾ ਰਹਿਣ ਨਾਲ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸੜਕ ਹੀ ਛੱਪੜ ਦਾ ਰੂਪ ਧਾਰ ਚੁੱਕੀ ਹੈ । ਇਹ ਨਜ਼ਾਰਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਫ਼ਾਈ ਅਤੇ ਬੁਨਿਆਦੀ ਢਾਂਚੇ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ । ਹਰ ਰੋਜ਼ ਇਸੇ ਰਸਤੇ ਰਾਹੀਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ, ਸ਼ਰਧਾਲੂ, ਐੱਨ.ਆਰ.ਆਈ, ਕਾਰੋਬਾਰੀ, ਵੀ. ਆਈ.ਪੀ. ਮਹਿਮਾਨ, ਕੇਂਦਰੀ ਅਤੇ ਸੂਬਾਈ ਮੰਤਰੀ, ਅਧਿਕਾਰੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਹਜ਼ਾਰਾਂ ਸ਼ਰਧਾਲੂ ਲੰਘਦੇ ਹਨ, ਪਰ ਅੰਮ੍ਰਿਤ ਸਰ ਦੀ ਧਰਤੀ ‘ਤੇ ਕਦਮ ਰੱਖਦਿਆਂ ਹੀ ਉਨ੍ਹਾਂ ਦਾ ਸਵਾਗਤ ਫੁੱਲਾਂ ਨਾਲ ਨਹੀਂ, ਸਗੋਂ ਗੰਦੇ ਪਾਣੀ, ਬਦਬੂ ਅਤੇ ਗੰਦਗੀ ਨਾਲ ਹੁੰਦਾ ਹੈ । ਇਹ ਦ੍ਰਿਸ਼ ਅੰਮ੍ਰਿਤਸਰ ਵਰਗੇ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ਸ਼ਹਿਰ ਦੀ ਸਾਖ ਨੂੰ ਦਿਨ-ਬ-ਦਿਨ ਧੁੰਦਲਾ ਕਰ ਰਿਹਾ ਹੈ। ਸੜਕ ‘ਤੇ ਲਗਾਤਾਰ ਖੜ੍ਹੇ ਗੰਦੇ ਪਾਣੀ ਵਿਚ ਹੁਣ ਜੰਗਲੀ ਬੂਟੀਆਂ ਉੱਗਣ ਲੱਗ ਪਈਆਂ ਹਨ, ਜਿਸ ਕਾਰਨ ਇਹ ਸੜਕ ਕਿਸੇ ਛੱਪੜ ਦਾ ਭੁਲੇਖਾ ਪਾਉਂਦੀ ਹੈ। ਸੜਕ ਕਿਨਾਰੇ ਲੱਗੀ ਹਰਿਆਲ਼ੀ ਵੀ ਨੁਕਸਾਨੀ ਜਾ ਰਹੀ ਹੈ ਅਤੇ ਸੜਕ ਦੀ ਹਾਲਤ ਦਿਨੋ-ਦਿਨ ਖ਼ਰਾਬ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਦੇ ਚਲਦਿਆਂ ਹੁਣ ਗੰਦੇ ਪਾਣੀ ਵਿਚ ਮੱਛਰਾਂ ਦੀ ਬਹੁਤਾਤ ਹੋ ਚੁੱਕੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਜਾਸਾਂਸੀ ਦੀ ਸਿਵਲ ਕਾਲੋਨੀ (ਵਾਰਡ ਨੰਬਰ 4) ਜੋ ਕਿ ਨਗਰ ਪੰਚਾਇਤ ਰਾਜਾਸਾਂਸੀ ਅਧੀਨ ਆਉਂਦੀ ਹੈ, ਦਾ ਗੰਦਾ ਪਾਣੀ ਲੰਬੇ ਸਮੇਂ ਤੋਂ ਕਿਸਾਨਾਂ ਦੇ ਖੇਤਾਂ ਵਿਚ ਛੱਡਿਆ ਜਾਂਦਾ ਹੈ ਜਾਂ ਫਿਰ ਨਿਕਾਸ ਨਾ ਹੋਣ ਕਾਰਨ ਹਵਾਈ ਅੱਡੇ ਵਾਲੀ ਮੁੱਖ ਸੜਕ ‘ਤੇ ਫੈਲ ਜਾਂਦਾ ਹੈ । ਜਦੋਂ ਕਿਸਾਨ ਆਪਣੀਆਂ ਫ਼ਸਲਾਂ ਬਚਾਉਣ ਲਈ ਪਾਣੀ ਰੋਕ ਦਿੰਦੇ ਹਨ ਤਾਂ ਇਹ ਸਾਰਾ ਸੀਵਰੇਜ਼ ਸੜਕ ‘ਤੇ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰ ਲੈਂਦਾ ਹੈ । ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰਨਾਂ ਸੰਬੰਧਿਤ ਵਿਭਾਗਾਂ ਅਤੇ ਹਵਾਈ ਅੱਡਾ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਮੁਦਿਤ ਜੈਨ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਅੰਮ੍ਰਿਤਸਰ ’ਚ ਲੱਗੇ ਚੰਨੀ ਖ਼ਿਲਾਫ਼ ਪੋਸਟਰ : ਪੋਸਟਰ ’ਚ ਨੰਬਰ ਲਿਖੇ ਜਾਣ ਤੋਂ ਭੜਕੀ ਇਕ ਔਰਤ
Ad Position 24
No active advertisement