09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਗਲਵਾੜਾ ਸੰਸਥਾ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਸਰਬੱਤ ਦੇ ਭਲੇ ਲਈ ਵੱਡੇ ਕਾਰਜ ਕਰ ਰਹੀ- ਸੰਧੂ ਦਿੱਲੀ ਦੇ ਐਲ . ਜੀ . ਤਰਨਜੀਤ ਸਿੰਘ ਸੰਧੂ ਨੇ ਕੀਤਾ ਪਿੰਗਲਵਾੜਾ ਸੰਸਥਾ ਦਾ ਦੌਰਾ

ਮਾਨਾਂਵਾਲਾ, 8 ਅਗਸਤ (ਗੁਰਦੀਪ ਸਿੰਘ ਨਾਗੀ)- ਦਿੱਲੀ ਦੇ ਐਲ. ਜੀ.

Ad Position 21
No active advertisement
ਪਿੰਗਲਵਾੜਾ ਦੀ ਸ਼ਾਖਾ ਮਾਨਾਂਵਾਲਾ ਵਿਖੇ ਪਹੁੰਚੇ ਦਿੱਲੀ ਦੇ ਐਲ.ਜੀ. ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਡਾ. ਇੰਦਰਜੀਤ ਕੌਰ, ਡਾ. ਜਗਦੀਪਕ ਸਿੰਘ, ਮਾ. ਰਾਜਬੀਰ ਸਿੰਘ, ਡਾ. ਨਿਰਮਲ ਸਿੰਘ ਅਤੇ ਹੋਰ। ਤਸਵੀਰ: ਗੁਰਦੀਪ ਸਿੰਘ ਨਾਗੀ। 10-08-2026
ਮਾਨਾਂਵਾਲਾ, 8 ਅਗਸਤ (ਗੁਰਦੀਪ ਸਿੰਘ ਨਾਗੀ)- ਦਿੱਲੀ ਦੇ ਐਲ.ਜੀ. (ਲੈਫਟੀਨੈਂਟ ਗਵਰਨਰ) ਤੇ ਸੀਨੀਅਰ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਦੀ ਸ਼ਾਖਾ ਮਾਨਾਂਵਾਲਾ ਦਾ ਦੌਰਾ ਕੀਤਾ, ਜਿੱਥੇ ਪਹੁੰਚਣ ’ਤੇ ਪਿੰਗਲਵਾੜਾ ਦੇ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਅਤੇ ਬੱਚਿਆਂ ਨੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੇਰਾ ਤੇ ਮੇਰੇ ਪਰਿਵਾਰ ਦਾ ਪਿੰਗਲਵਾੜਾ ਸੰਸਥਾ ਦੇ ਨਾਲ ਪੁਰਾਣਾ ਤੇ ਗੂੜਾ ਰਿਸ਼ਤਾ ਹੈ ਅਤੇ ਪਿੰਗਲਵਾੜਾ ਸੰਸਥਾ ਦੁਨੀਆਂ ਦੀ ਇੱਕ ਅਜਿਹੀ ਸੰਸਥਾ ਹੈ ਜਿਸਦੇ ਬਾਨੀ ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਵਾਸਤੇ ਸਾਰਾ ਜੀਵਨ ਨਿਸ਼ਾਵਰ ਕੀਤਾ ਅਤੇ ਹੁਣ ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿਚ ਪਿੰਗਲਵਾੜਾ ਸੰਸਥਾ ਮਨੁੱਖਤਾ ਦੀ ਸੇਵਾ ਨਾਲ ਨਾਲ ਸਰਬੱਤ ਦੇ ਭਲੇ ਲਈ ਵੱਡੇ ਕਾਰਜ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਨਾਲ ਪਹਿਲਾਂ ਤੋਂ ਹੀ ਸਾਡੇ ਦੋ ਪ੍ਰੋਜੈਕਟ ਚੱਲ ਰਹੇ ਹਨ ਅਤੇ ਅਗਾਂਹ ਵੀ ਕੋਸ਼ਿਸ਼ ਹੋਵੇਗੀ ਕਿ ਪਿੰਗਲਵਾੜਾ ਸੰਸਥਾ ਦੇ ਨਾਲ ਰਲ ਕੇ ਸਮਾਜ ਤੇ ਭਲੇ ਲਈ ਹੋਰ ਵੀ ਕੰਮ ਕੀਤੇ ਜਾਣ। ਉਨ੍ਹਾਂ ਕਿਹਾ ਪਿੰਗਲਵਾੜਾ ਸੰਸਥਾ ਵਲੋਂ ਕੁਦਰਤੀ ਖੇਤੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਰਗੇ ਅਨੇਕਾਂ ਕੰਮ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਦਿੱਲੀ, ਜੋ ਕਿ ਪ੍ਰਦੂਸ਼ਣ ਦੇ ਵੱਡੀ ਸਮੱਸਿਆ ਨਾਲ ਘਿਰਿਆ ਹੋਇਆ ਹੈ, ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਿੰਗਲਵਾੜਾ ਸੰਸਥਾ ਨਾਲ ਮਿਲ ਕੇ ਯਤਨ ਕੀਤੇ ਜਾਣ। ਡਾ. ਇੰਦਰਜੀਤ ਕੌਰ ਵਲੋਂ ਭਗਤ ਪੂਰਨ ਸਿੰਘ ਅਤੇ ਵਾਤਾਵਰਨ ਦੀ ਯੂਨੀਵਰਸਿਟੀ ਬਣਾਉਣ ਸਬੰਧੀ ਕਿਹਾ ਕਿ ਉਹ ਪਿੰਗਲਵਾੜਾ ਦੀ ਸੇਵਾ ਵਿਚ ਹਾਜ਼ਰ ਹਨ ਤੇ ਹਾਜ਼ਰ ਰਹਿਣਗੇ। ਡਾ. ਇੰਦਰਜੀਤ ਕੌਰ ਨੇ ਤਰਨਜੀਤ ਸਿੰਘ ਸੰਧੂ ਦਾ ਇੱਥੇ ਪਹੁੰਚਣ ’ਤੇ ਧੰਨਵਾਦ ਕਰਦੇ ਆਖਿਆ ਅੱਗੇ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਗਲਵਾੜਾ ਸੰਸਥਾ ਨਾਲ ਜੁੜੇ ਹਨ ਅਤੇ ਪਿੰਗਲਵਾੜਾ ਸੰਸਥਾ ਲਈ ਕੰਮ ਕਰਨ ਦੀ ਉਹ ਹਮੇਸ਼ਾਂ ਤੱਤਪਰ ਰਹਿੰਦੇ ਹਨ। ਡਾ. ਇੰਦਰਜੀਤ ਕੌਰ ਨੇ ਸ. ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਐਸ.ਡੀ.ਐਮ. ਅਲਕਾ ਕਾਲੀਆ, ਡਾ. ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਡਾ. ਨਿਰਮਲ ਸਿੰਘ, ਡਾ. ਤੇਜਿੰਦਰਪਾਲ ਸਿੰਘ, ਤਿਲਕ ਰਾਜ, ਐਸ ਪੀ ਬਲਰਾਜ ਸਿੰਘ, ਐਸ.ਐਸ.ਓ. ਹਰਚੰਦ ਸਿੰਘ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਕੇ. ਡੀ. ਸਕੂਲ ਆਫ਼ ਐਕਸੀਲੈਂਸ ਵਿਖੇ ਸੀ. ਆਈ. ਐੱਸ. ਸੀ. ਈ. ਰਿਜਨਲ ਸ਼ਤਰੰਜ ਚੈਂਪੀਅਨਸ਼ਿਪ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੀਵਨ ਜੁਗਤਿ ਸਮਾਗਮ ਗੁ : ਭਾਈ ਵੀਰ ਸਿੰਘ ਨਿਵਾਸ ਅਤ...
Ad Position 24