09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਕੇ. ਡੀ. ਸਕੂਲ ਆਫ਼ ਐਕਸੀਲੈਂਸ ਵਿਖੇ ਸੀ. ਆਈ. ਐੱਸ. ਸੀ. ਈ. ਰਿਜਨਲ ਸ਼ਤਰੰਜ ਚੈਂਪੀਅਨਸ਼ਿਪ

ਮਾਨਾਂਵਾਲਾ, 9 ਅਗਸਤ (ਗੁਰਦੀਪ ਸਿੰਘ ਨਾਗੀ)- ਗੁਰੂ ਹਰਕ੍ਰਿਸ਼ਨ ਸੀ. ਕੇ.

Ad Position 21
No active advertisement
ਅਜੀਤ ਡੈਸਕ 10-08-2026
ਮਾਨਾਂਵਾਲਾ, 9 ਅਗਸਤ (ਗੁਰਦੀਪ ਸਿੰਘ ਨਾਗੀ)- ਗੁਰੂ ਹਰਕ੍ਰਿਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ, ਸ਼ੁਭਮ ਇਨਕਲੇਵ, ਦਬੁਰਜੀ, ਅੰਮ੍ਰਿਤਸਰ ਵਿਖੇ ਸੀ.ਆਈ.ਐੱਸ.ਸੀ.ਈ. ਰੀਜਨਲ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਗਈ । ਇਸ ਚੈਂਪੀਅਨਸ਼ਿਪ ਵਿਚ ਅੰਮ੍ਰਿਤਸਰ, ਮੋਗਾ, ਮੁਕਤਸਰ ਸਾਹਿਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ-ਐੱਨ.ਸੀ.ਆਰ. ਵਰਗੇ ਵੱਖ-ਵੱਖ ਜ਼ੋਨਾਂ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਮੁੱਖ-ਮਹਿਮਾਨ ਵਜੋਂ ਪੀ.ਐੱਸ.ਈ.ਬੀ. ਦੇ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲ ਅਤੇ ਖੇਡ ਡਾਇਰੈਕਟਰ ਸੀ.ਕੇ.ਡੀ. ਦੀਪਿੰਦਰ ਸਿੰਘ ਨੇ ਸ਼ਿਰਕਤ ਕੀਤੀ । ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸਰਜੋਤ ਸਿੰਘ ਸਾਹਨੀ, ਹਰਜੀਤ ਸਿੰਘ ਸਚਦੇਵਾ, ਪ੍ਰਿਤਪਾਲ ਸਿੰਘ ਨਰੂਲਾ, ਹੰਸਬੀਰ ਸਿੰਘ ਅਤੇ ਸਕੂਲ ਦੇ ਪ੍ਰਿੰ: ਹਰਕਮਲਪ੍ਰੀਤ ਕੌਰ ਕਾਲਰਾ ਹਾਜ਼ਰ ਸਨ । ਪ੍ਰਿੰ: ਹਰਕਮਲਪ੍ਰੀਤ ਕੌਰ ਕਾਲਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਅਖੀਰ ’ਚ ਪ੍ਰਿੰ: ਹਰਕਮਲਪ੍ਰੀਤ ਕੌਰ ਕਾਲਰਾ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰਪਾਲ ਸਿੰਘ ਨੂੰ ਦੂਸਰੀ ਵਾਰ ਸਰਕਲ ਜੰਡਿਆਲਾ ਗੁਰੂ (ਦਿਹਾਤੀ) ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਪਿੰਗਲਵਾੜਾ ਸੰਸਥਾ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਸਰਬੱਤ ਦੇ ਭਲੇ ਲਈ ਵੱਡੇ ਕਾਰਜ ਕਰ ਰਹੀ- ਸੰਧੂ ਦਿੱਲੀ ਦੇ ਐਲ . ਜੀ...
Ad Position 24