09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੁਰਿੰਦਰਪਾਲ ਸਿੰਘ ਨੂੰ ਦੂਸਰੀ ਵਾਰ ਸਰਕਲ ਜੰਡਿਆਲਾ ਗੁਰੂ (ਦਿਹਾਤੀ) ਦਾ ਪ੍ਰਧਾਨ ਥਾਪਿਆ

ਮਾਨਾਂਵਾਲਾ, 9 ਅਗਸਤ(ਗੁਰਦੀਪ ਸਿੰਘ ਨਾਗੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ.

Ad Position 21
No active advertisement
ਅਜੀਤ ਡੈਸਕ 10-08-2026
ਮਾਨਾਂਵਾਲਾ, 9 ਅਗਸਤ(ਗੁਰਦੀਪ ਸਿੰਘ ਨਾਗੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ. ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ, ਜਿਨ੍ਹਾਂ ਵਿਚੋਂ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਸੁਰਿੰਦਰਪਾਲ ਸਿੰਘ ਸੁਰਜਨ ਸਿੰਘ ਵਾਲਾ ਨੂੰ ਲਗਾਤਾਰ ਦੂਸਰੀ ਵਾਰ ਸਰਕਲ ਜੰਡਿਆਲਾ ਗੁਰੂ (ਦਿਹਾਤੀ) ਦਾ ਪ੍ਰਧਾਨ ਥਾਪਿਆ ਗਿਆ। ਨੌਜਵਾਨ ਤੇ ਜੁਝਾਰੂ ਆਗੂ ਸੁਰਿੰਦਰਪਾਲ ਸਿੰਘ ਨੂੰ ਸਰਕਲ ਜੰਡਿਆਲਾ ਗੁਰੂ ਦਾ ਪ੍ਰਧਾਨ ਬਣਾਏ ਜਾਣ ‘ਤੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਰਕਲ ਜੰਡਿਆਲਾ ਗੁਰੂ ਦੇ ਨਿਯੁਕਤ ਸਰਕਲ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸੰਦੀਪ ਸਿੰਘ ਏ. ਆਰ. ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਿੰਘ , ਲਾਭ ਸਿੰਘ, ਨਵਜਿੰਦਰ ਸਿੰਘ, ਸਤਨਾਮ ਸਿੰਘ ਸਰਪੰਚ ਤਲਵੰਡੀ ਡੋਗਰਾਂ, ਜਸਬੀਰ ਸਿੰਘ ਰਾਜੂ ਮਲਕਪੁਰ, ਸਰਬਜੀਤ ਸਿੰਘ ਜੰਡ, ਬਿੰਦਰ ਸਿੰਘ, ਪ੍ਰਗਟ ਸਿੰਘ, ਦਾਰਾ ਸਿੰਘ ਕਿਲਾ, ਕਰਨਦੀਪ ਸਿੰਘ, ਪਰਮਜੀਤ ਸਿੰਘ ਵਡਾਲੀ, ਅਮਰਬੀਰ ਸਿੰਘ, ਚਮਕੌਰ ਸਿੰਘ, ਲਵਪ੍ਰੀਤ ਸਿੰਘ, ਹੀਰਾ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ ਆਦਿ ਨੇ ਸੁਰਿੰਦਰਪਾਲ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਹਾਈਕਮਾਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਵਣ ਮਹੀਨੇ ਦੇ ਐਤਵਾਰ ਦੌਰਾਨ ਸ੍ਰੀ ਦੁਰਗਿਆਣਾ ਮੰਦਰ ਵਿਖੇ ਉਮੜਿਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ। ਰਾਜਾਸਾਂਸੀ ’ਚ ਆ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਕੇ. ਡੀ. ਸਕੂਲ ਆਫ਼ ਐਕਸੀਲੈਂਸ ਵਿਖੇ ਸੀ. ਆਈ. ਐੱਸ. ਸੀ. ਈ. ਰਿਜਨਲ ਸ਼ਤਰੰਜ ਚੈਂਪੀਅਨਸ਼ਿਪ
Ad Position 24