10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਲੈਕ: ਬਲਜਿੰਦਰ ਵਡਾਲੀ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਅੰਮ੍ਰਿਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਜਿੰਦਰ ਵਡਾਲੀ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਲੈਕਚਰਾਰ ਬਲਜਿੰਦਰ ਵਡਾਲੀ ਨੇ ਬੜੀ ਦ੍ਰਿੜਤਾ ਨਾਲ ਹਰ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਆਪਣਾ ਕੀਮਤੀ ਸਮਾਂ ਤੇ ਸ਼ਕਤੀ ਯੂਨੀਅਨ ਦੇ ਲੇਖੇ ਲਾਈ।

Ad Position 21
No active advertisement
ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਜਿੰਦਰ ਵਡਾਲੀ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਲੈਕਚਰਾਰ ਬਲਜਿੰਦਰ ਵਡਾਲੀ ਨੇ ਬੜੀ ਦ੍ਰਿੜਤਾ ਨਾਲ ਹਰ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਆਪਣਾ ਕੀਮਤੀ ਸਮਾਂ ਤੇ ਸ਼ਕਤੀ ਯੂਨੀਅਨ ਦੇ ਲੇਖੇ ਲਾਈ। ਉਨ੍ਹਾਂ ਕਿਹਾ ਕਿ ਵਡਾਲੀ ਇਕ ਨਿਧੜਕ ਆਗੂ ਦੇ ਨਾਲ ਨਾਲ ਬੜੇ ਸਮਰਪਿਤ ਅਧਿਆਪਕ ਤੇ ਸਕੂਲ ਪ੍ਰਸ਼ਾਸਨ ਨੂੰ ਵੀ ਚੰਗੀ ਤਰ੍ਹਾਂ ਚਲਾਉਣ ਵਾਲੇ ਅਧਿਕਾਰੀ ਰਹੇ ਹਨ। ਇਸ ਮੌਕੇ ਯੂਨੀਅਨ ਅਤੇ ਫੈਡਰੇਸ਼ਨ ਆਗੂਆਂ ਵਲੋਂ ਬਲਜਿੰਦਰ ਵਡਾਲੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਜਿੰਦਰ ਵਡਾਲੀ ਦੇ ਪਰਿਵਾਰਕ ਮੈਂਬਰ ਹਰਵਿੰਦਰ ਕੌਰ ਪਤਨੀ, ਵੀਰ ਸਿੰਘ ਪਿਤਾ, ਸ਼ੈਲੇਂਦਰ ਸਿੰਘ, ਕਵਲਜੀਤ ਸਿੰਘ ਸੋਨੀ, ਮਾਨਸੀ ਮਨਕੋਟੀਆ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਗੁਰਵਿੰਦਰ ਰੰਧਾਵਾ, ਯੂਨੀਅਨ ਆਗੂ ਬਲਕਾਰ ਸਿੰਘ ਵਲਟੋਹਾ, ਹਰਦੇਵ ਸਿੰਘ ਭਕਨਾ, ਨਰਿੰਦਰ ਨੂਰ, ਸਤਿਆਪਾਲ ਗੁਪਤਾ, ਕੁਲਦੀਪ ਸ਼ਰਮਾ, ਗੁਰਬੀਰ ਸਿੰਘ, ਸਕੱਤਰ ਰਕੇਸ਼ ਧਵਨ, ਫੈਡਰੇਸ਼ਨ ਆਗੂ ਅਜੇ ਸਨੋਤਰਾ, ਜਸਵੰਤ ਰਾਏ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਸਿੰਘਪੁਰਾ ਵਿਖੇ 5 ਮੈਂਬਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਅਜੀਤ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰੀਨ ਡੇ ਮਨਾਇਆ
Ad Position 24