14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜਲ੍ਹਿਆਂਵਾਲਾ ਬਾਗ ਪਹੁੰਚੀ ਮਹਿਲਾ ਸੈਲਾਨੀ ਨੇ ਆਟੋ ਚਾਲਕ ’ਤੇ ਲਗਾਇਆ ਠੱਗੀ ਦਾ ਦੋਸ਼ ਪ੍ਰਸ਼ਾਸਨ ਤੋਂ ਦਿਸ਼ਾ-ਸੂਚਕ ਬੋਰਡ ਲਗਾਉਣ ਦੀ ਕੀਤੀ ਮੰਗ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸ੍ਰੀ ਦਰਬਾਰ ਸਾਹਿਬ ਤੋਂ ਜਲ੍ਹਿਆਂਵਾਲਾ ਬਾਗ ਤੱਕ ਦੀ ਪੈਦਲ ਦੂਰੀ ਦੇ ਬਾਵਜੂਦ ਇਕ ਆਟੋ ਚਾਲਕ ਵਲੋਂ ਮਹਿਲਾ ਸੈਲਾਨੀ ਅਤੇ ਉਸ ਦੀ ਧੀ ਨੂੰ ਆਟੋ ‘ਚ ਘੁਮਾ ਕੇ ਮਨਮਰਜ਼ੀ ਦਾ ਕਿਰਾਇਆ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚੀਆਂ ਪੀੜਤ ਸੈਲਾਨੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਆਟੋ ਚਾਲਕ ਵਲੋਂ ਗੁਮਰਾਹ ਕਰਕੇ ਮਨਮਰਜ਼ੀ ਦਾ ਕਿਰਾਇਆ ਵਸੂਲਿਆ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸ੍ਰੀ ਦਰਬਾਰ ਸਾਹਿਬ ਤੋਂ ਜਲ੍ਹਿਆਂਵਾਲਾ ਬਾਗ ਤੱਕ ਦੀ ਪੈਦਲ ਦੂਰੀ ਦੇ ਬਾਵਜੂਦ ਇਕ ਆਟੋ ਚਾਲਕ ਵਲੋਂ ਮਹਿਲਾ ਸੈਲਾਨੀ ਅਤੇ ਉਸ ਦੀ ਧੀ ਨੂੰ ਆਟੋ ‘ਚ ਘੁਮਾ ਕੇ ਮਨਮਰਜ਼ੀ ਦਾ ਕਿਰਾਇਆ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚੀਆਂ ਪੀੜਤ ਸੈਲਾਨੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਆਟੋ ਚਾਲਕ ਵਲੋਂ ਗੁਮਰਾਹ ਕਰਕੇ ਮਨਮਰਜ਼ੀ ਦਾ ਕਿਰਾਇਆ ਵਸੂਲਿਆ ਗਿਆ। ਆਟੋ ਚਾਲਕ ਨੇ ਸ਼ਰਧਾਲੂਆਂ ਨੂੰ ਇਹ ਨਹੀਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਜਲ੍ਹਿਆਂਵਾਲਾ ਬਾਗ ਮਹਿਜ਼ ਕੁਝ ਹੀ ਕਦਮਾਂ (ਪੈਦਲ) ਦੀ ਦੂਰੀ ‘ਤੇ ਹੈ। ਉਹ ਦੋਵਾਂ ਨੂੰ ਆਟੋ ‘ਚ ਬਿਠਾ ਕੇ ਆਸ-ਪਾਸ ਦੀਆਂ ਗਲੀਆਂ ‘ਚ ਘੁਮਾਉਂਦਾ ਰਿਹਾ ਅਤੇ ਬਾਅਦ ‘ਚ ਜਲ੍ਹਿਆਂਵਾਲਾ ਬਾਗ ਦੇ ਨੇੜੇ ਉਤਾਰ ਕੇ ਉਨ੍ਹਾਂ ਕੋਲੋਂ ਭਾਰੀ ਕਿਰਾਇਆ ਵਸੂਲ ਲਿਆ। ਉਕਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਰਸਤਿਆਂ ਦੀ ਜਾਣਕਾਰੀ ਨਹੀਂ ਸੀ, ਜਿਸ ਦਾ ਫ਼ਾਇਦਾ ਆਟੋ ਵਾਲੇ ਨੇ ਚੁੱਕਿਆ। ਦੱਸਣਯੋਗ ਹੈ ਕਿ ਅੰਮ੍ਰਿਤਸਰ ‘ਚ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਬਾਹਰੀ ਰਾਜਾਂ ਤੋਂ ਸ਼ਰਧਾਲੂ ਆਉਂਦੇ ਹਨ। ਅਜਿਹੇ ਮਾਮਲਿਆਂ ਕਾਰਨ ਸ਼ਹਿਰ ਦਾ ਅਕਸ ਖ਼ਰਾਬ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਪਿੰਡ ਸੁਲਤਾਨਵਿੰਡ ਵਿਖੇ ਮੰਡਲਾ ਆਰਟ ਅਤੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਗਰ ਨਿਗਮ ਅੰਮ੍ਰਿਤਸਰ ਨੂੰ ਦੋ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਮਿਲੇ
Ad Position 24