ਭਾਜਪਾ ਵਰਕਰਾਂ ਨੇ ਚੁੱਘ ਨੂੰ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਖੁਸ਼ੀ ਮਨਾਈ
ਅੰਮ੍ਰਿਤਸਰ,17 ਅਗਸਤ (ਹਰਮਿੰਦਰ ਸਿੰਘ)-ਸੀਨੀਅਰ ਭਾਜਪਾ ਆਗੂ ਰਾਜ ਸਭਾ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਭਾਜਪਾ ਦਾ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਅੰਮ੍ਰਿਤਸਰ ‘ਚ ਭਾਜਪਾ ਵਰਕਰਾਂ ਨੇ ਖੁਸ਼ੀ ਮਨਾਈ । ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਖੁਸ਼ੀ ਸਾਂਝੀ ਕਰਨ ਲਈ ਤਰੁਣ ਚੁੱਘ ਦੇ ਲਾਹੌਰੀ ਗੇਟ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸਮਰਥਕ ਇਕੱਠੇ ਹੋਏ।
ਅੰਮ੍ਰਿਤਸਰ,17 ਅਗਸਤ (ਹਰਮਿੰਦਰ ਸਿੰਘ)-ਸੀਨੀਅਰ ਭਾਜਪਾ ਆਗੂ ਰਾਜ ਸਭਾ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਭਾਜਪਾ ਦਾ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਅੰਮ੍ਰਿਤਸਰ ‘ਚ ਭਾਜਪਾ ਵਰਕਰਾਂ ਨੇ ਖੁਸ਼ੀ ਮਨਾਈ । ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਖੁਸ਼ੀ ਸਾਂਝੀ ਕਰਨ ਲਈ ਤਰੁਣ ਚੁੱਘ ਦੇ ਲਾਹੌਰੀ ਗੇਟ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸਮਰਥਕ ਇਕੱਠੇ ਹੋਏ। ਉਨ੍ਹਾਂ ਨੇ ਢੋਲ ਵਜਾਕੇ ਜਸ਼ਨ ਮਨਾਇਆ । ਇਸ ਮੌਕੇ ‘ਤੇ ਵਰਕਰਾਂ ਨੇ ਮਾਣ ਪ੍ਰਗਟ ਕੀਤਾ ਕਿ ਤਰੁਣ ਚੁੱਘ ਨੂੰ ਰਾਸ਼ਟਰੀ ਹੈੱਡਕੁਆਰਟਰ ਦੀ ਮਹੱਤਵਪੂਰਨ ਜ਼ਿੰਮੇਵਾਰੀ ‘ਤੇ ਨਿਯੁਕਤ ਕੀਤਾ ਗਿਆ ਹੈ, ਜੋ ਨਾ ਸਿਰਫ਼ ਅੰਮ੍ਰਿਤਸਰ ਲਈ ਸਗੋਂ ਪੰਜਾਬ ਭਰ ਦੇ ਭਾਜਪਾ ਵਰਕਰਾਂ ਲਈ ਹੈ। ਉਨ੍ਹਾਂ ਦਾ ਸੰਗਠਨਾਤਮਕ ਤਜਰਬਾ ਅਤੇ ਲੀਡਰਸ਼ਿਪ ਯੋਗਤਾਵਾਂ ਪਾਰਟੀ ਦੇ ਰਾਸ਼ਟਰੀ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੀਆਂ। ਇਸ ਮੌਕੇ ਭਾਜਪਾ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ, ਹੇਮੰਤ ਪਿੰਕੀ, ਰਾਜੇਸ਼ ਮਹਿਤਾ, ਸਾਬਕਾ ਮੰਡਲ ਪ੍ਰਧਾਨ ਸੰਦੀਪ ਬਹਿਲ, ਮੰਡਲ ਜਨਰਲ ਸਕੱਤਰ ਅਸ਼ੋਕ ਮਨਚੰਦਾ,ਰਮਨ ਦੂਆ, ਹੈਪੀ ਨਈਅਰ, ਤਰੁਣ ਅਰੋੜਾ,ਵਰਿਆਮ ਸਿੰਘ ਬਿੱਟੂ,ਸਤੀਸ਼ ਅਰੋੜਾ,ਰਿੰਕੂ ਮੱਤੇਵਾਲ, ਸੀਮਾ ਕੁਮਾਰੀ, ਪ੍ਰਭਾ ਕੁਮਾਰੀ, ਮਨੇਸ਼ ਕੁਮਾਰੀ , ਕਾ: ਚੰਦਰ ਕੁਮਾਰ, ਪੂਨਮ ਸ਼ਰਮਾ, ਮੇਘਾ, ਸਿਮਰਪ੍ਰੀਤ ਸਿੰਘ ਵਾਲੀਆ, ਵਰੁਣ ਅਰੋੜਾ, ਪ੍ਰਭਾਤ ਮਲਹੋਤਰਾ, ਮਾਧਵ ਸ਼ਰਮਾ, ਅੰਕੁਸ਼ ਖੰਨਾ, ਅੰਕਿਤ ਖੰਨਾ, ਅੰਸ਼ੁਲ ਖੰਨਾ,ਕਾਰਤਿਕ ਮਹਾਜਨ, ਪੁਨੀਤ ਅਗਰਵਾਲ, ਯਤਿਨ ਮਹਿਰਾ, ਰਾਘਵ ਖੰਨਾ,ਗੌਰਵ ਕੁਮਾਰ, ਜਗਨ, ਜੋਬਨਪ੍ਰੀਤ ਸਿੰਘ, ਅਰਜੁਨ ਆਦਿ ਹਾਜ਼ਰ ਸਨ।