17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਕਾਲੀ ਦਲ (ਵਾਰਿਸ ਪੰਜਾਬ) ਵੱਲੋ ਪਾਇਲ ਵਿਖੇ ਵਿਧਾਇਕ ਗਿਆਸਪੁਰਾ ਦਾ ਪੁਤਲਾ ਫੂਕਿਆ

ਪਾਇਲ, 17 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)- ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਗਲਤ ਸ਼ਬਦਾਵਲੀ ਸ਼ਬਦਾਂ ਦਾ ਬੀਤੇ ਦਿਨੀ ਇਸਤੇਮਾਲ ਕੀਤਾ ਗਿਆ ਸੀ। ਜਿਸ ਦੇ ਰੋਸ ਵਜੋ ਹਲਕਾ ਪਾਇਲ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿੱਚ ਪਾਇਲ ਵਿਖੇ ਇਕੱਠ ਕੀਤਾ ਗਿਆ।

Ad Position 21
No active advertisement
ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋ ਦੀ ਅਗਵਾਈ ਵਿਚ ਵਿਧਾਇਕ ਗਿਆਸਪੁਰਾ ਦਾ ਪੁਤਲਾ ਫੂਕਦੇ ਹੋਏ। ਤਸਵੀਰ-ਨਿਜ਼ਾਮਪੁਰ 18-08-2026
ਪਾਇਲ, 17 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)- ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਗਲਤ ਸ਼ਬਦਾਵਲੀ ਸ਼ਬਦਾਂ ਦਾ ਬੀਤੇ ਦਿਨੀ ਇਸਤੇਮਾਲ ਕੀਤਾ ਗਿਆ ਸੀ। ਜਿਸ ਦੇ ਰੋਸ ਵਜੋ ਹਲਕਾ ਪਾਇਲ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿੱਚ ਪਾਇਲ ਵਿਖੇ ਇਕੱਠ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਸੀਨੀਅਰ ਆਗੂ ਰਸ਼ਪਾਲ ਸਿੰਘ ਸੋਸਨ ਅਤੇ ਜਸਵਿੰਦਰ ਸਿੰਘ ਡਰੌਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਕਿਹਾ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰੇ ਵੱਲ਼ੋ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਗਲਤ ਸ਼ਬਦਾਵਲੀ ਵਰਤਣ ਨਾਲ ਉਨ੍ਹਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਵਿਧਾਇਕ ਗਿਆਸਪੁਰਾ ਵਲ਼ੋ ਪੰਥਕ ਮਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ । ਉਨ੍ਹਾਂ ਕਿਹਾ ਕਿ ਜਿਸ ਲੀਡਰ ਨੂੰ ਦੁਨੀਆਂ ਦੇ ਲੋਕ ਆਪਣਾ ਹੀਰੋ ਮੰਨਦੇ ਹੋਣ ਤੇ ਉਸੇ ਲੀਡਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਦਿੱਲੀ ਵੱਲੋਂ ਵਿਧਾਇਕ ਗਿਆਸਪੁਰੇ ਵੱਲੋ ਗਲਤ ਸ਼ਬਦਾਵਲੀ ਦੀ ਵਰਤੋਂ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ 20 27 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਲੋਕ ਪੰਥ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮਜਬੂਤ ਕਰਕੇ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹਨ । ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਸੀਨੀਅਰ ਆਗੂ ਰਸ਼ਪਾਲ ਸਿੰਘ ਸੋਸਨ ,ਜ਼ਿਲ੍ਹਾ ਪ੍ਰਧਾਨ ਮਨਮੋਹਣ ਸਿੰਘ ਖੇੜਾ, ਜਸਵਿੰਦਰ ਸਿੰਘ, ਜ਼ਿਲਾ ਪ੍ਰਧਾਨ ਅਮਨਦੀਪ ਸਿੰਘ ਹਿੱਸੋਵਾਲ ਨੇ ਸੰਬੋਧਨ ਕੀਤਾ। ਅਕਾਲੀ ਦਲ ਵਾਰਸ ਪੰਜਾਬ ਦੇ ਵਰਕਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਦਾ ਪੁਤਲਾ ਮੋਢਿਆਂ ਤੇ ਰੱਖ ਕੇ ਪਾਰਟੀ ਦੇ ਝੰਡਿਆਂ ਨੂੰ ਹੱਥ ਵਿੱਚ ਫੜ ਕੇ ਗਿਆਸਪੁਰਾ ਮੁਰਦਾਬਾਦ ਦੇ ਨਾਹਰੇ ਲਾਉਂਦੇ ਹੋਏ ਦਾਣਾ ਮੰਡੀ ਪਾਇਲ ਦੇ ਗੇਟ ਤੇ ਪਹੁੰਚੇ ਤਾਂ ਪੁਲਿਸ ਵੱਲੋਂ ਕਾਫਲੇ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਤਾਂ ਪਾਰਟੀ ਵਰਕਰਾਂ ਨੇ ਸੜ੍ਹਕ ’ਤੇ ਹੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ । ਫਿਰ ਮੁੱਖ ਸੜਕ ਦੇ ਉੱਤੇ ਹੀ ਵਿਧਾਇਕ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਪ੍ਰਗਟ ਸਿੰਘ ਰੱਬੋ , ਵਰਿੰਦਰਜੀਤ ਸਿੰਘ ਬੇਰ ਕਲਾਂ, ਮੋਹਣ ਸਿੰਘ ਦੋਰਾਹਾ, ਪਰਮਜੀਤ ਸਿੰਘ ਕੌੜੀ, ਕੈਪਟਨ ਗੁਰਦੀਪ ਸਿੰਘ ਲਸਾੜਾ, ਗੁਰਪ੍ਰੀਤ ਸਿੰਘ ਰਾਜਗੜ੍ਹ, ਅਵਤਾਰ ਸਿੰਘ ਬਾਬਰਪੁਰ, ਬਲਵਿੰਦਰ ਸਿੰਘ ਬਿੱਲੂ, ਸਵਰਨਜੀਤ ਸਿੰਘ ਜੱਗੀ ਸਿਰਥਲਾ, ਗੁਰਦੀਪ ਸਿੰਘ, ਹਰਦੇਵ ਸਿੰਘ ਘਣਗਸ, ਲਵਪ੍ਰੀਤ ਸਿੰਘ ਇਕੋਲਹਾ, ਹੈਪੀ ਸਿਹੌੜਾ, ਹਨੀ ਗਿੱਲ, ਬਿੱਟੂ ਲਸਾੜਾ, ਸੁਖੀ ਅੜੈਚਾ, ਅਮਨ ਰਾਮਪੁਰ, ਮੋਹਣ ਸਿੰਘ ਪਾਇਲ, ਮਨਦੀਪ ਸਿੰਘ ਧਮੋਟ, ਗੁਰਦੀਪ ਸਿੰਘ ਦੋਦ, ਹਰਮੇਲ ਸਿੰਘ ਘਲੋਟੀ, ਅਮਨਦੀਪ ਸਿੰਘ ਰਾਮਗੜ੍ਹ ਸਰਦਾਰਾਂ, ਸਿਕੰਦਰ ਸਿੰਘ ਦੁੱਗਰੀ, ਸਰਬਜੀਤ ਸਿੰਘ ਪੱਪੀ, ਰਾਜਕੋਮਲ ਸਿੰਘ ਜੰਡਾਲੀ, ਸੰਦੀਪ ਸਿੰਘ ਘਡਾਣੀ, ਕਰਨਵੀਰ ਸਿੰਘ ਝੱਮਟ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਿਆ 10ਵਾਂ ‘ਜੀਵਨ ਜੁਗਤਿ ਸਮਾਗਮ’ ਅਗਲੀ ਖ਼ਬਰ ਭਾਜਪਾ ਵਰਕਰਾਂ ਨੇ ਚੁੱਘ ਨੂੰ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਖੁਸ਼ੀ ਮਨਾਈ
Ad Position 24