2 ਮਹੀਨਿਆਂ ਤੋਂ ਬੰਦ ਪਈਆਂ ਤਨਖਾਹਾਂ ਈ.ਐਸ.ਆਈ . ਮੁਲਾਜ਼ਮਾਂ ਦੇ ਖਾਤੇ ’ਚ ਪਈਆਂ
ਹਸਪਤਾਲ ਦਾ ਕੰਮ ਕਾਜ ਆਮ ਵਾਂਗ ਸ਼ੁਰੂ : ਮਰੀਜ਼ਾਂ ਨੇ ਲਿਆ ਸੁੱਖ ਦਾ ਸਾਹ
ਅੰਮ੍ਰਿਤਸਰ, 22 ਅਗਸਤ (ਰੇਸ਼ਮ ਸਿੰਘ)-ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਬੰਦ ਹੋਣ ਕਾਰਨ ਈ. ਐੱਸ.
ਅੰਮ੍ਰਿਤਸਰ, 22 ਅਗਸਤ (ਰੇਸ਼ਮ ਸਿੰਘ)-ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਬੰਦ ਹੋਣ ਕਾਰਨ ਈ.ਐੱਸ.ਆਈ. ਹਸਪਤਾਲ ਦੇ ਡਾਕਟਰਾਂ ਤੇ ਸਿਹਤ ਸਟਾਫ ਵਲੋਂ ਕੀਤੀ ਜਾ ਰਹੀ ਹੜਤਾਲ ਉਪਰੰਤ ਆਖ਼ਰ ਅੱਜ ਤਨਖਾਹਾਂ ਮੁਲਾਜ਼ਮਾਂ ਦੇ ਖਾਤਿਆਂ ’ਚ ਪੈ ਗਈਆਂ, ਜਿਸ ਉਪਰੰਤ ਜਿਥੇ ਸਬੰਧਤ ਹਸਪਤਾਲ ਦੇ ਡਾਕਟਰਾਂ, ਨਰਸਾਂ, ਸਿਹਤ ਸਟਾਫ ਤੇ ਦਰਜਾ ਚਾਰ ਕਾਮਿਆਂ ਦੇ ਚਿਹਰੇ ‘ਤੇ ਰੌਣਕ ਆ ਗਈ ਹੈ, ਉਥੇ ਹਸਪਤਾਲ ‘ਚ ਆਉਣ ਵਾਲੇ ਮਰੀਜ਼ਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਨੂੰ ਬੀਤੇ ਹਫਤੇ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਅੱਜ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਦਾ ਗੁਜ਼ਾਰਾ ਹੋਣਾ ਔਖਾ ਹੋ ਗਿਆ ਸੀ, ਜਿਸ ਕਾਰਨ ਮਜ਼ਬੂਰਨ ਹੜਤਾਲ ਕਰਨੀ ਪਈ। ਇਹ ਹੜਤਾਲ 17 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ 21 ਅਗਸਤ ਨੂੂੰ ਸਮਾਪਤ ਕੀਤੀ ਗਈ ਤੇ ਅੱਜ ਆਮ ਵਾਂਗ ਹਸਪਤਾਲ ਦਾ ਕੰਮ ਕਾਜ਼ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਇਹ ਤਨਖਾਹਾਂ ਮਜ਼ਦੂਰ ਅਦਾਲਤ ‘ਚ ਇਕ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਬੰਦ ਹੋਈਆਂ ਸਨ ਜੋ ਕਿ ਹੜਤਾਲ ਉਪਰੰਤ ਦੁਬਾਰਾ ਚਾਲੂ ਕਰ ਦਿੱਤੀਆਂ ਗਈਆਂ ਹਨ । ਇਸ ਮੌਕੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਦੇ ਕਨਵੀਰਨ ਪ੍ਰੇਮ ਚੰਦ, ਸਵਿੰਦਰ ਸਿੰਘ ਭੱਟੀ, ਸਰਕਾਰੀ ਅਧਿਆਪਕ ਯੂਨੀਅਨ ਦੇ ਕਾ: ਮੰਗਲ ਸਿੰਘ ਟਾਂਡਾ, ਡੀ.ਅੇਮ.ਐਫ. ਦੇ ਗੁਰਿੰਦਰਜੀਤ ਸਿੰਘ ਛੱਜਲਵੱਡੀ, ਬਿਜਲੀ ਬੋਰਡ ਪੀ . ਐੱਸ.ਯੂ. ਦੇ ਕੁਲਦੀਪ ਸਿੰਘ ਉਦੋਕੇ, ਵੈਟਰਨਰੀ ਫਾਰਮਾਸਿਸਟ, ਪੈਨਸ਼ਨਰ ਐਸੋਸੀਏਸ਼ਨ ਦੇ ਕੁਲਦੀਪ ਨਈਅਰ, ਫਾਰਮੇਸੀ ਫੈਡਰੇਸ਼ਨ ਦੇ ਅਸ਼ੋਕ ਕੁਮਾਰ, ਇੰਸ: ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰ: ਸੁਖਵਿੰਦਰ ਸਿੰਘ ਬਾਗੋਵਾਣੀ ਐੱਮ.ਐੱਲ.ਟੀ. ਪੈਨਸ਼ਨਰਜ਼ ਪ੍ਰਧਾਨ ਸ਼ਮਸੇਰ ਸਿੰਘ ਕੋਹਰੀ, ਮਲਕੀਤ ਸਿੰਘ, ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਕੌਰ, ਚੇਅਰਪਰਸਨ ਰਾਜ ਬੇਦੀ, ਅਵਿਨਾਸ਼ ਸਰੀਨ ਆਦਿ ਦਾ ਸੁਖਵਿੰਦਰ ਕੌਰ ਸੋਹੀ, ਮਨਿੰਦਰ ਕੌਰ, ਅਵਤਾਰ ਸਿੰਘ ਡਾ: ਗੁਨੀਤ ਐੱਸ.ਐੱਮ.ਓ. ਡਾ. ਅਕਾਲਦੀਪ ਸਿੰਘ ਆਦਿ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।