ਕੁੱਤਿਆਂ ਦੀ ਨਸਬੰਦੀ ਕੇਂਦਰ ਦਾ ਕੀਤਾ ਉਦਘਾਟਨ
ਦੋ ਸਾਲ ’ਚ 20 ਹਜ਼ਾਰ ਲਾਵਾਰਿਸ ਕੁੱਤਿਆਂ ਦੀ ਕੀਤੀ ਜਾਵੇਗੀ ਨਸਬੰਦੀ-ਮੇਅਰ
ਅੰਮ੍ਰਿਤਸਰ 26 ਅਗਸਤ ( ਹਰਮਿੰਦਰ ਸਿੰਘ )- ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਨਰਾਇਣਗੜ੍ਹ ਵਿਖੇ 1. 79 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ ਡੌਗ ਸਟਰਲਾਈਜ਼ੇਸ਼ਨ ਸੈਂਟਰ ( ਕੁੱਤਿਆਂ ਦੀ ਨਸਬੰਦੀ ਕੇਂਦਰ ) ਦਾ ਉਦਘਾਟਨ ਕੀਤਾ ।
ਅੰਮ੍ਰਿਤਸਰ 26 ਅਗਸਤ ( ਹਰਮਿੰਦਰ ਸਿੰਘ )- ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਨਰਾਇਣਗੜ੍ਹ ਵਿਖੇ 1.79 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ ਡੌਗ ਸਟਰਲਾਈਜ਼ੇਸ਼ਨ ਸੈਂਟਰ ( ਕੁੱਤਿਆਂ ਦੀ ਨਸਬੰਦੀ ਕੇਂਦਰ ) ਦਾ ਉਦਘਾਟਨ ਕੀਤਾ । ਇਸ ਉਦਘਾਟਨ ਦੌਰਾਨ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਲਾਵਾਰਿਸ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਅਹਿਮ ਉਦਮ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਸੰਚਾਲਨ ਅਤੇ ਸੁਚੱਜੇ ਪ੍ਰਬੰਧ ਲਈ 1.79 ਕਰੋੜ ਦੇ ਵਰਕ ਆਰਡਰ ਐਨੀਮਲ ਵੈਲਫੇਅਰ ਟਰੱਸਟ ਨੂੰ ਅਲਾਟ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਗਲੇ 2 ਸਾਲ ’ ਚ 20 ਹਜਾਰ ਲਾਵਾਰਿਸ ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਮਿਥਿਆ ਗਿਆ ਹੈ । ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਦੇਖਭਾਲ ਅਤੇ ਟੀਕਾਕਰਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ । ਇਸ ਮੌਕੇ ’ ਤੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ , ਡਾ : ਗੀਤੂ ਚਾਵਲਾ , ਡਾ : ਦਰਸ਼ਨ ਕਸ਼ਯਪ , ਕੌਂਸਲਰ ਸਤਨਾਮ ਸਿੰਘ , ਸੁਖ ਹੁੰਦਲ ਆਦਿ ਮੌਜੂਦ ਸਨ ।