ਆਤਮ ਪਬਲਿਕ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਧੂਮਧਾਮ ਨਾਲ ਮਨਾਇਆ
ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਮਰਹੂਮ ਸ਼ਾਇਰ ਦੇਵ ਦਰਦ ਵਲੋਂ ਸਥਾਪਿਤ ਆਤਮ ਪਬਲਿਕ ਸਕੂਲ ਦਾ 25ਵਾਂ ਸਥਾਪਨਾ ਦਿਵਸ ‘ਅੰਬਰਾਂ ਨੂੰ ਛੂੰਹਦੇ ਪੰਝੀ ਵਰ੍ਹੇ’ ਦੇ ਬੈਨਰ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਤੀਕ ਸਹਿਦੇਵ ਅਤੇ ਪ੍ਰਿੰਸੀਪਲ ਅੰਕਿਤਾ ਸਹਿਦੇਵ ਕਿਹਾ ਕਿ 25 ਸਾਲਾਂ ਦਾ ਇਹ ਸਫ਼ਰ ਸੰਸਥਾ ਨਾਲ ਜੁੜੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਸਾਬਕਾ ਵਿਦਿਆਰਥੀਆਂ ਅਤੇ ਸਮੂਹ ਸ਼ੁਭਚਿੰਤਕਾਂ ਦੇ ਸਹਿਯੋਗ ਦਾ ਨਤੀਜਾ ਹੈ।
ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਮਰਹੂਮ ਸ਼ਾਇਰ ਦੇਵ ਦਰਦ ਵਲੋਂ ਸਥਾਪਿਤ ਆਤਮ ਪਬਲਿਕ ਸਕੂਲ ਦਾ 25ਵਾਂ ਸਥਾਪਨਾ ਦਿਵਸ ‘ਅੰਬਰਾਂ ਨੂੰ ਛੂੰਹਦੇ ਪੰਝੀ ਵਰ੍ਹੇ’ ਦੇ ਬੈਨਰ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਤੀਕ ਸਹਿਦੇਵ ਅਤੇ ਪ੍ਰਿੰਸੀਪਲ ਅੰਕਿਤਾ ਸਹਿਦੇਵ ਕਿਹਾ ਕਿ 25 ਸਾਲਾਂ ਦਾ ਇਹ ਸਫ਼ਰ ਸੰਸਥਾ ਨਾਲ ਜੁੜੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਸਾਬਕਾ ਵਿਦਿਆਰਥੀਆਂ ਅਤੇ ਸਮੂਹ ਸ਼ੁਭਚਿੰਤਕਾਂ ਦੇ ਸਹਿਯੋਗ ਦਾ ਨਤੀਜਾ ਹੈ। ਸਮਾਗਮ ‘ਚ ਪੰਜਾਬੀ ਗਾਇਕ ਬੀਰ ਸਿੰਘ ਮੁੱਖ ਪ੍ਰਾਹੁਣਿਆਂ ਵਜੋਂ ਸ਼ਾਮਲ ਹੋਏ ਜਦਕਿ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨਜਿੰਦਰ ਸਿੰਘ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਨਾਟਕਕਾਰ ਜਗਦੀਸ਼ ਸਚਦੇਵਾ, ਡਾ. ਬਲਜੀਤ ਰਿਆੜ, ਡਾ. ਹੀਰਾ ਸਿੰਘ, ਗ਼ਜ਼ਲਗੋ ਐੱਸ ਨਸੀਮ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਗਾਇਕ ਬੀਰ ਸਿੰਘ ਨੇ ਸੰਸਥਾ ਦੇ ਸੰਸਥਾਪਕ ਦੇਵ ਦਰਦ ਸਾਹਿਬ ਨੂੰ ਯਾਦ ਕਰਦਿਆਂ ਆਪਣੇ ਬਹੁਤ ਸਾਰੇ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ ਸਮਾਗਮ ਨੂੰ ਸਿਖਰ ਤੇ ਪਹੁੰਚਾਇਆ। ਡਾ. ਮਨਜਿੰਦਰ ਸਿੰਘ ਨੇ ਸਮਾਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਦੇਵ ਦਰਦ ਦੀ ਸ਼ਾਇਰੀ ਅਤੇ ਬੀਰ ਸਿੰਘ ਦੀ ਗਾਇਕੀ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਜ਼ਰੂਰਤ ਹੈ ਜਿਹੜੀ ਮਨੁੱਖੀ ਮਨ ਨੂੰ ਸਹਿਜਤਾ ਬਖਸ਼ਦੀ ਹੈ । ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਵੱਖ-ਵੱਖ ਖੇਤਰਾਂ ‘ਚ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਤਿੰਦਰਬੀਰ ਸਿੰਘ, ਗੁਰਮੁਖ ਸਿੰਘ, ਅਸ਼ਵਨੀ ਕੁਮਾਰ, ਐਚ. ਐਸ. ਕਠਾਣੀਆ, ਮੈਡਮ ਤ੍ਰਿਪਤਾ, ਪਰਮਜੀਤ ਕੌਰ, ਸੁਭਾਸ਼, ਨਵਦੀਪ, ਕਿਰਨਜੋਤੀ, ਕੰਵਲਪ੍ਰੀਤ ਕੌਰ, ਮਿਨਾਕਸ਼ੀ ਅਤੇ ਦਲਜੀਤ ਤੋਂ ਇ ਲਾਵਾ ਵੱਡੀ ਗਿਣਤੀ ‘ਚ ਅਧਿਆਪਕ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।