ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਵੇਦ ਪ੍ਰਚਾਰ ਹਫ਼ਤੇ ਤਹਿਤ ‘ਵੇਦ ਤੋਂ ਵਿਗਿਆਨ ਤੱਕ’ ਪ੍ਰੋਗਰਾਮ
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਆਰੀਆ ਪ੍ਰਾਦੇਸ਼ਿਕ ਪ੍ਰਤਿਨਿਧੀ ਸਭਾ ਅਤੇ ਡੀ. ਏ.
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਆਰੀਆ ਪ੍ਰਾਦੇਸ਼ਿਕ ਪ੍ਰਤਿਨਿਧੀ ਸਭਾ ਅਤੇ ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ‘ਆਰੀਆ ਰਤਨ’ ਪਦਮਸ੍ਰੀ ਡਾ. ਪੂਨਮ ਸੂਰੀ ਦੇ ਮਾਰਗਦਰਸ਼ਨ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤਿਨਿਧੀ ਉਪਸਭਾ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ ਹੇਠ ਵੇਦ ਪ੍ਰਚਾਰ ਹਫ਼ਤੇ ਤਹਿਤ ‘ਵੇਦ ਤੋਂ ਵਿਗਿਆਨ ਤੱਕ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਮਧੁਰ ਵੈਦਿਕ ਭਜਨ ਅਤੇ ਪ੍ਰਭਾਵਸ਼ਾਲੀ ਵੈਦਿਕ ਮੰਤਰ ਉਚਾਰਨ ਨਾਲ ਹੋਈ, ਜਿਸ ਨੇ ਪੂਰੇ ਵਾਤਾਵਰਨ ਨੂੰ ਆਧਿਆਤਮਿਕ ਅਤੇ ਸਕਾਰਾਤਮਕ ਊਰਜਾ ਨਾਲ ਭਰ ਦਿੱਤਾ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਨਾਟਕ ਮੰਚਨ ‘ਚ ਵੇਦਾਂ ’ਚ ਗਿਆਨ ਤੇ ਵਿਗਿਆਨਕ ਚਿੰਤਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਭਾਸ਼ਣ ਰਾਹੀਂ ਪ੍ਰਾਚੀਨ ਵੈਦਿਕ ਗਿਆਨ ਅਤੇ ਆਧੁਨਿਕ ਵਿਗਿਆਨ ਦੇ ਵਿਚਕਾਰ ਸੰਬੰਧ ਨੂੰ ਰੇਖਾਂਕਿਤ ਕੀਤਾ ਗਿਆ। ਯੋਗ ਪ੍ਰਸਤੁਤੀ ਰਾਹੀਂ ਵਿਦਿਆਰਥੀਆਂ ਨੇ ਸਰੀਰਕ, ਮਾਨਸਿਕ ਅਤੇ ਆਧਿਆਤਮਿਕ ਸੰਤੁਲਨ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਵੈਦਿਕ ਜੀਵਨ-ਪ੍ਰਸਤੁਤੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੇਦਾਂ ’ਚ ਗਿਆਨ, ਵਿਗਿਆਨ, ਸੱਚ, ਅਨੁਸ਼ਾਸਨ ਅਤੇ ਸੰਸਕਾਰਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਅਤੇ ਭਾਰਤੀ ਗਿਆਨ-ਪਰੰਪਰਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਦਾਚਾਰ, ਸੰਸਕਾਰ ਅਤੇ ਮਾਨਵਤਾ ਦੇ ਮਾਰਗ ‘ਤੇ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ। ਵਿਦਿਆਰਥੀਆਂ ਨੇ ਵੇਦਾਂ ਨੂੰ ਗਣਿਤ ਅਤੇ ਵਿਗਿਆਨ ਨਾਲ ਜੋੜਦੇ ਹੋਏ ‘ਵੈਦਿਕ ਗਣਿਤ ਅਤੇ ਵਿਗਿਆਨ ਪ੍ਰਦਰਸ਼ਨੀ’ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵੈਦਿਕ ਯੱਗ, ਸਵਾਮੀ ਦਯਾਨੰਦ ਜੀ ਦੀ ਵਿਚਾਰਧਾਰਾ ’ਤੇ ਭਾਸ਼ਣ, ਕੁਇਜ਼ ਮੁਕਾਬਲਾ ਅਤੇ ਵੈਦਿਕ ਪ੍ਰਸ਼ਨੋਤਰੀ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਵੈਦਿਕ ਗਿਆਨ, ਭਾਰਤੀ ਸੰਸਕ੍ਰਿਤੀ, ਵਾਤਾਵਰਨ ਸੁਰੱਖਿਆ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਜੋੜਿਆ ਗਿਆ।