ਕੌਮੀ ਖੇਡ ਦਿਵਸ ਮੌਕੇ 7ਵਾਂ ਸਾਲਾਨਾ ਰਾਜ ਪੱਧਰੀ ਖੇਡ ਤੇ ਸਨਮਾਨ ਸਮਾਗਮ ਕਰਵਾਇਆ
ਅੰਮ੍ਰਿਤਸਰ, 28 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਵਲੋਂ ਜੀ. ਐੱਨ.
ਅੰਮ੍ਰਿਤਸਰ, 28 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਵਲੋਂ ਜੀ. ਐੱਨ. ਡੀ. ਯੂ. ਵਿਖੇ ਡਾਇਰੈਕਟੋਰੇਟ ਸਪੋਰਟਸ ਦੇ ਸਹਿਯੋਗ ਨਾਲ ਕੌਮੀ ਖੇਡ ਦਿਵਸ ਮਨਾਇਆ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ 7ਵੇਂ ਰਾਜ ਪੱਧਰੀ ਸਮਾਗਮ ਤੇ ਵਿਸ਼ੇਸ਼ ਸਨਮਾਨ ਸਮਾਗਮ ਦੀ ਅਗਵਾਈ ਟੀਮ ਦੇ ਚੀਫ ਪੈਟਰਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਫੈਕਲਟੀ ਪ੍ਰੋ: ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿਲੋਂ, ਸੰਸਥਾਪਕ ਤੇ ਪੀ. ਆਰ. ਓ. ਜੀ. ਐੱਸ. ਸੰਧੂ ਤੇ ਜੁਆਇੰਟ ਸੈਕਟਰੀ ਅਵਤਾਰ ਸਿੰਘ ਬਾਕਸਰ ਵਲੋਂ ਕੀਤੀ ਗਈ। ਇਸ ਦੌਰਾਨ ਜੀ. ਐੱਨ. ਡੀ. ਯੂ. ਦੇ ਡਾਇਰੈਕਟਰ ਸਿੱਖ ਸਟੱਡੀਜ਼ ਚੇਅਰ ਦੇ ਚੇਅਰਮੈਨ, ਡੀਨ ਫੈਕਲਟੀ ਤੇ ਸੈਨੇਟ ਮੈਂਬਰ ਪ੍ਰੋ: ਡਾ. ਅਮਰਜੀਤ ਸਿੰਘ, ਡਾਇਰੈਕਟਰ ਯੁਵਕ ਸੇਵਾਵਾਂ ਪ੍ਰੋ: ਡਾ. ਅਮਨਦੀਪ ਸਿੰਘ, ਸਰੀਰਿਕ ਸਿੱਖਿਆ ਵਿਭਾਗ ਮੁਖੀ ਪ੍ਰੋ: ਡਾ. ਬਲਜਿੰਦਰ ਸਿੰਘ ਬੱਲ, ਕੌਮਾਂਤਰੀ ਜੂਡੋ ਖਿਡਾਰਨ ਕੁਲਵਿੰਦਰ ਕੌਰ, ਮਾਸਟਰ ਅਥਲੀਟ ਇੰਦਰਜੀਤ ਕੌਰ ਹੁਸ਼ਿਆਰਪੁਰ, ਮਨਜੀਤ ਕੌਰ, ਪ੍ਰਧਾਨ ਸੰਦੀਪ ਕੌਰ ਵਿੱਕੀ, ਨਿਸ਼ਾ ਚੌਹਾਨ, ਨਿਰਲੇਪ ਕੌਰ, ਸਾਬਕਾ ਐਥਲੀਟ ਪ੍ਰਤਿਕਸ਼ਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਇਸ ਦੌਰਾਨ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੇ ਸਮੁੱਚੇ ਖਿਡਾਰੀਆਂ ਤੇ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕਰਦਿਆਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਕੌਮਾਂਤਰੀ ਫੁੱਟਬਾਲ ਕੋਚ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਪੁਰਸ਼ ਫੁੱਟਬਾਲ ਟੀਮਾਂ ਵਲੋਂ ਪ੍ਰਦਰਸ਼ਨੀ ਮੈਚਾਂ ਖੇਡੇ ਗਏ। ਇਸ ਮੌਕੇ ਵੱਖ-ਵੱਖ ਖੇਡਾਂ ਨਾਲ ਸਬੰਧਤ 100 ਦੇ ਕਰੀਬ ਮਹਿਲਾ ਪੁਰਸ਼ ਮਾਸਟਰਜ਼ ਵੈਟਰਨਜ਼ ਖਿਡਾਰੀਆਂ ਅਤੇ ਜੀ. ਐੱਨ. ਡੀ. ਯੂ. ਕੋਚਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸੇ ਵਰ੍ਹੇ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤੇ ਗਏ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਨਿਵਾਜਿਆ ਗਿਆ ਹੈ। ਇਸ ਮੌਕੇ ਐਥਲੀਟ ਸੁਖਚੈਨ ਸਿੰਘ, ਐਸਆਈ ਦਲਜੀਤ ਸਿੰਘ, ਰਿਟਾ. ਸੁਪਰਡੈਂਟ ਪਿਸ਼ੌਰਾ ਸਿੰਘ ਧਾਰੀਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।