29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ ’ਚ 3 ਸਤੰਬਰ ਤੋਂ 1 ਅਕਤੂਬਰ ਤੱਕ ਇਕ ਵਾਧੂ ਸਲੀਪਰ ਕੋਚ ਲਗਾਇਆ ਜਾਵੇਗਾ

ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ 3 ਸਤੰਬਰ, 2026 ਤੋਂ 1 ਅਕਤੂਬਰ, 2026 ਤੱਕ ਰੇਲਗੱਡੀ ਨੰਬਰ 19612/19614 ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ’ਚ ਅਸਥਾਈ ਤੌਰ ’ਤੇ ਇਕ ਵਾਧੂ ਸਲੀਪਰ ਕੋਚ ਜੋੜਨ ਦਾ ਫੈਸਲਾ ਕੀਤਾ ਹੈ। ਵਾਧੂ ਕੋਚ ਦੇ ਜੋੜਨ ਨਾਲ ਯਾਤਰੀਆਂ ਦੀਆਂ ਸੀਟਾਂ ਦੀ ਉਪਲਬੱਧਤਾ ਵਧੇਗੀ।

Ad Position 21
No active advertisement
ਅਜੀਤ ਡੈਸਕ 29-08-2026
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ 3 ਸਤੰਬਰ, 2026 ਤੋਂ 1 ਅਕਤੂਬਰ, 2026 ਤੱਕ ਰੇਲਗੱਡੀ ਨੰਬਰ 19612/19614 ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ’ਚ ਅਸਥਾਈ ਤੌਰ ’ਤੇ ਇਕ ਵਾਧੂ ਸਲੀਪਰ ਕੋਚ ਜੋੜਨ ਦਾ ਫੈਸਲਾ ਕੀਤਾ ਹੈ। ਵਾਧੂ ਕੋਚ ਦੇ ਜੋੜਨ ਨਾਲ ਯਾਤਰੀਆਂ ਦੀਆਂ ਸੀਟਾਂ ਦੀ ਉਪਲਬੱਧਤਾ ਵਧੇਗੀ। ਇਸ ਨਾਲ ਵਧੇਰੇ ਯਾਤਰੀ ਯਾਤਰਾ ਕਰ ਸਕਣਗੇ, ਉਡੀਕ ਸੂਚੀਆਂ ਘਟਾਈਆਂ ਜਾਣਗੀਆਂ ਅਤੇ ਉਨ੍ਹਾਂ ਦੀ ਯਾਤਰਾ ਵਧੇਰੇ ਸੁਵਿਧਾਜਨਕ ਅਤੇ ਆਰਾਮਦਾਇਕ ਹੋਵੇਗੀ। ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਨੈਸ਼ਨਲ ਗੱਡੀ ਟਰੇਨ ਇਨਕੁਆਰੀ ਸਿਸਟਮ ਜਾਂ ਰੇਲਵੇ ਹੈਲਪਲਾਈਨ 139 ਰਾਹੀਂ ਅੱਪਡੇਟ ਕੀਤੀ ਟਰੇਨ ਰਿਜ਼ਰਵੇਸ਼ਨ ਜਾਣਕਾਰੀ ਪ੍ਰਾਪਤ ਕਰਨ। ਯਾਤਰੀਆਂ ਨੂੰ ਬਿਹਤਰ ਅਤੇ ਆਸਾਨ ਯਾਤਰਾ ਸਹੂਲਤਾਂ ਪ੍ਰਦਾਨ ਕਰਨਾ ਡਿਵੀਜ਼ਨ ਦੀ ਪ੍ਰਮੁੱਖ ਤਰਜੀਹ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮੂਲ ਦੀ ਜੱਜ ਨੇ ਟਰੰਪ ਦੀ ‘ਡਾਕ ਰਾਹੀਂ ਵੋਟ’ ਯੋਜਨਾ ’ਤੇ ਲਾਈ ਰੋਕ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਯੂਨੀਵਰਸਿਟੀ ਪੱਧਰ ’ਤੇ ਪ੍ਰਾਪਤੀ
Ad Position 24