02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅੰਮ੍ਰਿਤਸਰ ਦੇ ਪੱਕੇ ਸੀ.ਪੀ. ਹੋਣਗੇ ਹਰਮਨਬੀਰ ਗਿੱਲ : ਭੁੱਲਰ ਆਈ. ਜੀ. ਬਾਰਡਰ ਰੇਂਜ ਨਿਯੁਕਤ

ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਪਿਛਲੇ ਇਕ ਮਹੀਨੇ ਤੋਂ ਅੰਮ੍ਰਿਤਸਰ ਦੇ ਸੀ. ਪੀ.

Ad Position 21
repet_subhas-goyals [Copy P29]
ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਤੇ ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਤਸਵੀਰਾਂ। 02-09-2026
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਪਿਛਲੇ ਇਕ ਮਹੀਨੇ ਤੋਂ ਅੰਮ੍ਰਿਤਸਰ ਦੇ ਸੀ.ਪੀ. ਦਾ ਵਾਧੂ ਕਾਰਜ਼ਭਾਰ ਦੇਖ ਰਹੇ ਡੀ.ਆਈ.ਜੀ. ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੂੰ ਅੰਮਿਤਸਰ ਦਾ ਸਥਾਈ ਪੁਲਿਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਹੈ ਜਦੋਂ ਕਿ ਇਥੋਂ ਤਬਦੀਲ ਹੋ ਕੇ ਗਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ.ਜੀ. ਸਰਹੱਦੀ ਰੇਂਜ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਅਹਿਮ ਨਿਯੁਕਤੀਆਂ ਨਾਲ ਅੰਮ੍ਰਿਤਸਰ ਨੂੰ ਸੀ.ਪੀ. ਤੇ ਸਰਹੱਦੀ ਰੇਂਜ ਨੂੰ ਨਵੇਂ ਆਈ. ਜੀ. ਮਿਲ ਗਏ ਹਨ ਅਤੇ ਇਨ੍ਹਾਂ ਚਰਚਾਵਾਂ ਨੂੰ ਵੀ ਵਿਰਾਮ ਚਿੰਨ੍ਹ ਲਗ ਗਿਆ ਹੈ ਕਿ ਗੁਰੂ ਨਗਰੀ ਦਾ ਪੁਲਿਸ ਕਮਿਸ਼ਨਰ ਤੇ ਆਈ.ਜੀ. ਸਰਹੱਦੀ ਰੇਂਜ ਕਿਹੜੇ ਪੁਲਿਸ ਅਧਿਕਾਰੀ ਹੋ ਸਕਦੇ ਹਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਤਤਕਾਲੀ ਪੁਲਿਸ ਕਮਿਸ਼ਨਰ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਸਰਕਾਰ ਵਲੋਂ 7 ਅਗਸਤ ਨੂੰ ਅਹੁਦੇ ਤੋਂ ਤਬਦੀਲ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਹ ਅਗਲੇ ਨਿਯੁਕਤੀ ਹੁਕਮਾਂ ਤੱਕ ਡੀ.ਜੀ.ਪੀ. ਨੂੰ ਰਿਪੋਰਟ ਕਰਨਗੇ। ਜਿਨ੍ਹਾਂ ਦੀ ਥਾਂ ’ਤੇ ਤੁਰੰਤ ਪ੍ਰਭਾਵ ਨਾਲ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਸਰਹੱਦੀ ਰੇਂਜ ਨੂੰ ਬਤੌਰ ਪੁਲਿਸ ਕਮਿਸ਼ਨਰ ਵਾਧੂ ਚਾਰਜ ਦਿੱਤਾ ਗਿਆ ਹੈ। ਲਗਭਗ ਤਿੰਨ ਹਫਤਿਆਂ ਤੋਂ ਵੱਧ ਸਮਾਂ ਉਹ ਵਾਧੂ ਚਾਰਜ ਵਾਲੇ ਸੀ.ਪੀ. ਬਣੇ ਰਹੇ । ਹੁਣ ਜਦੋਂ ਕਿ ਪੁਲਿਸ ਕਮਿਸ਼ਨਰ ਤੇ ਬਾਰਡਰ ਰੇਂਜ ਦੋਵੇਂ ਅਹਿਮ ਅਹੁਦੇ ਹਨ ਤੇ ਇਨ੍ਹਾਂ ਲਈ ਇਕੋ ਅਧਿਕਾਰੀ ਲਈ ਕੰਮ ਕਰਨਾ ਚੁਣੌਤੀ ਭਰਿਆ ਸੀ । ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਅੱਜ ਕੀਤੇ ਤਬਾਦਲਿਆਂ ਤੇ ਨਿਯੁਕਤੀਆਂ ’ਚ ਨਵੀਂ ਪੋਸਟ ਦੀ ਉਡੀਕ ਕਰ ਰਹੇ ਆਈ.ਜੀ. ਸ: ਭੁੱਲਰ ਨੂੰ ਆਈ.ਜੀ. ਸਰਹੱਦੀ ਰੇਂਜ (ਹਰਮਨਬੀਰ ਸਿੰਘ ਡੀ.ਆਈ.ਜੀ. ਦੀ ਥਾਂ ’ਤੇ) ਨਿਯੁਕਤ ਕੀਤੇ ਹੈ ਅਤੇ ਹਰਮਨਬੀਰ ਸਿੰਘ ਗਿੱਲ ਨੂੰ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪੀ.ਪੀ.ਐੱਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਏ.ਡੀ.ਸੀ.ਪੀ. ਹਰਪਾਲ ਸਿੰਘ ਨੂੰ ਏ.ਆਈ.ਜੀ. ਸੀ.ਆਈ. ਯੂਨਿਟ ਅੰਮ੍ਰਿਤਸਰ ਲਗਾਇਆ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਥਾਂ ’ਤੇ ਪਰਵਿੰਦਰ ਕੌਰ ਐੱਸ.ਪੀ. ਪੀ.ਬੀ.ਆਈ. ਤਰਨ ਤਾਰਨ ਨੂੰ ਏ.ਡੀ.ਸੀ.ਪੀ. ਵਿਸੇਸ਼ ਸਾਖਾ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਾਤਾ ਗੰਗਾ ਕੰਨਿਆ ਸਕੂਲ ਬਾਬਾ ਬਕਾਲਾ ਸਾਹਿਬ ਦੀ ਅਧਿਆਪਕਾ ਮਨਦੀਪ ਕੌਰ ਦੀ ਐੱਨ.ਸੀ.ਸੀ. ਵਿਚ ਅਫਸਰ ਵਜੋਂ ਨਿਯੁਕਤੀ ਅਗਲੀ ਖ਼ਬਰ ਮਾਮਲਾ - ਭਾਜਪਾ ਆਗੂਆਂ ਵਲੋਂ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਦਾ ਆਮ ਆਦਮੀ ਪਾਰਟੀ ਵਲੋਂ ਭਾਜਪਾ ਆਗੂ ਤੇ ਰਾਜ ਸਭਾ ਮੈਂਬ...
Ad Position 24