02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ’ਚ ਵਿਸ਼ੇਸ਼ ਧਾਰਮਿਕ ਸਮਾਗਮ

ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਅੰਮ੍ਰਿਤਸਰ ਦੇ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿਰਪਾ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਰੋਟਰੀ ਕਲੱਬ ਅੰਮ੍ਰਿਤਸਰ ਪੂਰਬੀ ਦੇ ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਅੰਮ੍ਰਿਤਸਰ ਦੇ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿਰਪਾ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ’ਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਰੋਟਰੀ ਕਲੱਬ ਅੰਮ੍ਰਿਤਸਰ ਪੂਰਬੀ ਦੇ ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਐੱਮ. ਐੱਮ. ਜੈਰਥ ਦੀ ਪ੍ਰਧਾਨਗੀ ਅਤੇ ਪ੍ਰਧਾਨ ਰੋਟੇਰੀਅਨ ਕੁਲਦੀਪ ਮਹਾਜਨ, ਸਕੱਤਰ ਰੋਟੇਰੀਅਨ ਡਾ. ਉਮਾਸ਼ੰਕਰ ਸਿੰਘ ਅਤੇ ਸੁਨੀਲ ਗੁਪਤਾ ਦੀ ਦੇਖਰੇਖ ’ਚ ਹੋਇਆ। ਇਸ ਮੌਕੇ ਤਿਲਕ ਰਾਜ ਵਾਲੀਆ ਨੇ ਭਗਵਦ ਗੀਤਾ ਦੇ 5ਵੇਂ ਅਧਿਆਇ ਦੇ ਸ਼ਲੋਕਾਂ ’ਤੇ ਚਾਨਣਾ ਪਾਇਆ । ਸਮਾਗਮ ’ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੰਤਰੀ ਅਨਿਲ ਜੋਸ਼ੀ, ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਉਂਦੇ ਹੋਏ ਅਸ਼ੀਰਵਾਦ ਲਿਆ। ਇਸ ਮੌਕੇ ਜ਼ਿਲ੍ਹਾ ਗਵਰਨਰ ਅਨਿਲ ਸਿੰਘਲ, ਪੀਡੀਜੀ ਰੋਹਿਤ ਓਬਰਾਏ, ਕਪੂਰਥਲਾ ਰੋਟੇਰੀਅਨ ਅਰੁਣ ਕਪੂਰ, ਪੀਡੀਜੀ, ਡਾ. ਪੀ.ਐੱਸ. ਗਰੋਵਰ, ਪੀਡੀਜੀ ਐਡਵੋਕੇਟ ਵਿਪਿਨ ਭਸੀਨ, ਪੀਡੀਜੀ ਐੱਚ.ਐੱਸ. ਯੋਗੀ, ਰੋਟਰੀ ਕਲੱਬ ਅੰਮ੍ਰਿਤਸਰ ਤੋਂ ਦਲਜੀਤ ਸਿੰਘ, ਆਸਥਾ ਤੋਂ ਅਸ਼ੋਕ ਸ਼ਰਮਾ, ਕੈਂਟ ਤੋਂ ਅੰਕੁਰ ਗੁਪਤਾ, ਸੈਂਟਰਲ ਤੋਂ ਗੁਰਪ੍ਰੀਤ ਛਾਬੜਾ, ਸਿਵਲ ਲਾਈਨਜ਼ ਤੋਂ ਗੁਰਪ੍ਰੀਤ ਬਾਲ, ਰੋਟਰੀ ਕਲੱਬ ਈਕੋ ਤੋਂ ਪੁਨੀਤ ਕੌਰ, ਮਿਡ ਟਾਊਨ ਤੋਂ ਹਰਪ੍ਰੀਤ ਸਿੰਘ, ਉੱਤਰ ਤੋਂ ਪਰਮਜੀਤ ਸਿੰਘ, ਉੱਤਰ ਪੂਰਬ ਤੋਂ ਪ੍ਰੇਮਨਾਥ, ਪ੍ਰੀਮੀਅਰ ਤੋਂ ਡਾ. ਅਰਪਿਤਾ ਕਾਂਸਲ, ਦੱਖਣ ਤੋਂ ਗੁਰਪ੍ਰੀਤ ਸਿੰਘ, ਦੱਖਣ ਪੂਰਬ ਤੋਂ ਕੇ.ਕੇ. ਢੰਡ, ਪੱਛਮੀ ਤੋਂ ਸਾਵਨ ਅਰੋੜਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫਤਰ ਦੇ ਹਾਲਾਤ ਵੀ ਸਾਜ਼ਗਾਰ ਨਹੀਂ ਪੀਣ ਵਾਲੇ ਪਾਣੀ ਦੀ ਘਾਟ , ਬਾਥਰੂਮਾਂ ਦੀ ਮੰਦੀ ਹਾਲਤ ਤੇ ਕੂੜੇ ਕਰਕਟ ਦੀ... ਅਗਲੀ ਖ਼ਬਰ ਸੰਨ ’65 ਦੀ ਭਾਰਤ-ਪਾਕਿ ਜੰਗ ’ਤੇ ਕੇਂਦਰਿਤ ਰਿਹਾ ਖ਼ਾਲਸਾ ਕਾਲਜ ਵਿਖੇ ਚੱਲ ਰਹੇ ‘ਮਿਲਟਰੀ ਲਿਟਰੇਚਰ ਫ਼ੈਸਟੀਵਲ’ ਦਾ ਦੂਜਾ ਦ...
Ad Position 24