ਅੱਜ ਬੀ.ਐਲ.ਓ. ਵੋਟ ਸੁਧਾਈ ਲਈ ਦਾਅਵੇ ਤੇ ਇਤਰਾਜ ਲਈ ਕੈਂਪ ਲਾਉਣਗੇ –ਵਧੀਕ ਡੀ.ਸੀ.
ਅੰਮ੍ਰਿਤਸਰ, 5 ਸਤੰਬਰ (ਰੇਸ਼ਮ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦਸਿਆ ਕਿ ਵੋਟਰ ਸੂਚੀਆਂ ਦੀ ਚਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਵੋਟਰ ਸੂਚੀ ਨਾਲ ਸਬੰਧਿਤ ਦਾਅਵੇ ਅਤੇ ਇਤਰਾਜ਼ 12 ਸਤੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਇਸੇ ਮੰਤਵ ਲਈ ਭਲਕੇ 6 ਸਤੰਬਰ ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵਿਸੇਸ਼ ਕੈਂਪ ਲਾਏ ਜਾ ਰਹੇ ਹਨ । ਜਿਸ ’ਚ ਬੀ.
ਅੰਮ੍ਰਿਤਸਰ, 5 ਸਤੰਬਰ (ਰੇਸ਼ਮ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦਸਿਆ ਕਿ ਵੋਟਰ ਸੂਚੀਆਂ ਦੀ ਚਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਵੋਟਰ ਸੂਚੀ ਨਾਲ ਸਬੰਧਿਤ ਦਾਅਵੇ ਅਤੇ ਇਤਰਾਜ਼ 12 ਸਤੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਇਸੇ ਮੰਤਵ ਲਈ ਭਲਕੇ 6 ਸਤੰਬਰ ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵਿਸੇਸ਼ ਕੈਂਪ ਲਾਏ ਜਾ ਰਹੇ ਹਨ । ਜਿਸ ’ਚ ਬੀ.ਐਲ.ਓ. ਵਿਸ਼ੇਸ਼ ਕੈਂਪਾਂ ਵਿਚ ਹਾਜ਼ਰ ਰਹਿਣਗੇ, ਜਿੱਥੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਸੋਧ, ਨਾਮ ਸ਼ਾਮਲ ਕਰਨ ਅਤੇ ਹੋਰ ਦਾਅਵੇ/ਇਤਰਾਜ਼ ਸਵੀਕਾਰ ਕੀਤੇ ਜਾਣਗੇ। ਇਸ ਲਈ ਹਰੇਕ ਬਿਨੈਕਾਰ ਲਈ ਸਵੈ ਬਿਆਨ ਫਾਰਮ ਭਰਨਾ ਲਾਜ਼ਮੀ ਹੈ, ਜਿਸ ਵਿਚ ਬਿਨੈਕਾਰ ਜਾਂ ਉਸਦੇ ਮਾਤਾ-ਪਿਤਾ/ਦਾਦਾ-ਦਾਦੀ ਦਾ 2003 ਦੀ ਵੋਟਰ ਸੂਚੀ ਨਾਲ ਸਬੰਧਿਤ ਵੇਰਵਾ ਦਰਜ ਕਰਨਾ ਹੋਵੇਗਾ। ਇਸ ਲਈ ਲੋੜੀਂਦੇ ਹੋਰ ਦਸਤਾਵੇਜ਼ ਲਈ ਜਨਮ ਸਰਟੀਫਿਕੇਟ, 10ਵੀਂ ਜਾਂ 12ਵੀਂ ਜਮਾਤ ਦਾ ਸਰਟੀਫਿਕੇਟ, ਪੈਨ ਕਾਰਡ, ਡਰਾਇਵਿੰਗ ਲਾਇਸੰਸ, ਭਾਰਤੀ ਪਾਸਪੋਰਟ, ਬੈਂਕ ਡਾਕਖਾਨਾ ਪਾਸਬੁੱਕ, ਬਿਜਲੀ, ਪਾਣੀ ਗੈਸ ਕੁਨੈਕਸ਼ਨ ਦਾ ਬਿੱਲ ਪਤੇ ਸਮੇਤ ਦੇਣਯੋਗ ਹਨ।